ਦਿੱਲੀ ਵਾਸੀਆਂ ਨੂੰ ਮਿਲੀ ਵੱਡੀ ਰਾਹਤ, ਦਿੱਲੀ ਸਰਕਾਰ ਨੇ ਬਿੱਲ ਮੁਆਫ਼ੀ ਸਕੀਮ 31 ਮਾਰਚ ਤੱਕ ਵਧਾਈ

01/02/2021 2:37:21 PM

ਨਵੀਂ ਦਿੱਲੀ — ਨਵੇਂ ਸਾਲ ’ਤੇ ਦਿੱਲੀ ਦੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਦਿੱਲੀ ਸਰਕਾਰ ਨੇ ਪਾਣੀ ਬਿੱਲ ਦੇ ਬਕਾਏ ਦੀ ਮੁਆਫੀ ਅਤੇ ਦੇਰੀ ਨਾਲ ਭੁਗਤਾਨ ਸਰਚਾਰਜ ਲਈ ਆਪਣੀ ਯੋਜਨਾ ਦੀ ਆਖਰੀ ਮਿਤੀ 31 ਮਾਰਚ ਤੱਕ ਵਧਾ ਦਿੱਤੀ ਹੈ। ਇਹ ਯੋਜਨਾ ਪਿਛਲੇ ਸਾਲ ਅਗਸਤ ਵਿਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਸ਼੍ਰੇਣੀ ਦੇ ਤਹਿਤ ਸਾਰੇ ਘਰਾਂ ਨੂੰ ਲੇਟ ਫੀਸ ਅਦਾਇਗੀ ਤੋਂ ਛੋਟ ਦਿੱਤੀ ਗਈ ਹੈ। ਬਕਾਇਆ ਪਾਣੀ ਦਾ ਬਿੱਲ ਰਿਹਾਇਸ਼ੀ ਸ਼੍ਰੇਣੀ ਦੇ ਅਧਾਰ ’ਤੇ ਅਧੂਰੇ ਜਾਂ ਪੂਰੇ ਤੌਰ ’ਤੇ ਮੁਆਫ ਕੀਤਾ ਜਾਂਦਾ ਹੈ।

ਇਹ ਵੀ ਵੇਖੋ -  ਡਰੈਗਨ ਨੂੰ ਵੱਡਾ ਝਟਕਾ, ਤਿੰਨ ਚੀਨੀ ਕੰਪਨੀਆਂ ਨੂੰ ਅਮਰੀਕਾ ਨੇ ਸ਼ੇਅਰ ਬਾਜ਼ਾਰ ਤੋਂ ਕੀਤਾ ਬਾਹਰ

ਦਿੱਲੀ ਜਲ ਬੋਰਡ ਦੇ ਚੇਅਰਮੈਨ ਸਤੇਂਦਰ ਜੈਨ ਨੇ ਕਿਹਾ ਕਿ ਅਸੀਂ ਡੀਜੇਬੀ ਦੀ ਯੋਜਨਾ ਦੀ ਆਖ਼ਰੀ ਤਰੀਕ ਵਧਾ ਦਿੱਤੀ ਹੈ ਤਾਂ ਜੋ ਵੱਧ ਤੋਂ ਵੱਧ ਖਪਤਕਾਰ ਬਿਨਾਂ ਕਿਸੇ ਵਿੱਤੀ ਬੋਝ ਜਾਂ ਮੁਸ਼ਕਲ ਦੇ ਆਪਣੇ ਪਾਣੀ ਦੇ ਬਿੱਲਾਂ ਨੂੰ ਘੱਟ ਰੇਟਾਂ ’ਤੇ ਅਦਾ ਕਰ ਸਕਣ। ਉਨ੍ਹਾਂ ਕਿਹਾ ਕਿ ਹੁਣ ਤੱਕ ਸਾਢੇ ਚਾਰ ਲੱਖ ਤੋਂ ਵੱਧ ਖਪਤਕਾਰਾਂ ਨੇ ਇਸ ਯੋਜਨਾ ਦਾ ਲਾਭ ਉਠਾਇਆ ਹੈ ਅਤੇ ਡੀਜੇਬੀ ਨੂੰ 632 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਇਸ ਯੋਜਨਾ ਤਹਿਤ ਉਹ ਖਪਤਕਾਰ ਆਉਣਗੇ, ਜਿਨ੍ਹਾਂ ਦੇ ਬਿੱਲ ਪਿਛਲੇ ਸਾਲ 31 ਮਾਰਚ ਤੱਕ ਪੈਂਡਿੰਗ ਸਨ।

 

ਇਹ ਵੀ ਵੇਖੋ - Bank of Baroda ਵਲੋਂ ਨਵੀਂ ਸਹੂਲਤ ਦੀ ਸ਼ੁਰੂਆਤ, 30 ਮਿੰਟਾਂ ’ਚ ਮਨਜ਼ੂਰ ਹੋਵੇਗਾ ਲੋਨ

ਦਿੱਲੀ ਵਿਚ ‘ਏ’ ਤੋਂ ਲੈ ਕੇ ‘ਐਚ’ ਵਰਗ ਤੱਕ ਦੀਆਂ ਕਲੋਨੀਆਂ ਹਨ। ਏ ਤੋਂ ਡੀ ਸ਼੍ਰੇਣੀ ਦੀਆਂ ਕਲੋਨੀਆਂ ਮੱਧ ਦੇ ਉਪਰਲੇ ਮੱਧ ਰਿਹਾਇਸ਼ੀ ਖੇਤਰ ਹਨ। ‘ਏ’ ਸ਼੍ਰੇਣੀ ਕਲੋਨੀ ਵਿਚ ਮਹਾਰਾਣੀ ਬਾਗ, ਚਾਣਕਿਆਪੁਰੀ ਅਤੇ ਗੋਲਫ ਲਿੰਕ ਵਰਗੇ ਖੇਤਰ ਸ਼ਾਮਲ ਹਨ। ‘ਏ’ ਅਤੇ ‘ਬੀ’ ਸ਼੍ਰੇਣੀ ਦੀਆਂ ਕਲੋਨੀਆਂ ਲਈ ‘ਏ 25’ ਪ੍ਰਤੀਸ਼ਤ ਛੋਟ ਬਕਾਇਆ ਰਾਸ਼ੀ ’ਤੇ ਦਿੱਤੀ ਜਾਂਦੀ ਹੈ, ਜਦੋਂ ਕਿ ‘ਸੀ’  ਸ਼੍ਰੇਣੀ ਦੀਆਂ ਕਲੋਨੀਆਂ ਵਿਚ 50 ਪ੍ਰਤੀਸ਼ਤ ਦੀ ਛੋਟ ਦਿੱਤੀ ਜਾਂਦੀ ਹੈ। ‘ਡੀ’ ਸ਼੍ਰੇਣੀ ਦੀਆਂ ਕਲੋਨੀਆਂ ਵਿਚ ਲੋਕਾਂ ਨੂੰ ਉਨ੍ਹਾਂ ਦੇ ਬਕਾਏ ’ਤੇ 75 ਪ੍ਰਤੀਸ਼ਤ ਦੀ ਛੋਟ ਮਿਲਦੀ ਹੈ।

 

ਇਹ ਵੀ ਵੇਖੋ - ਨਵੇਂ ਸਾਲ ਮੌਕੇ ਜੋਮੈਟੋ ’ਤੇ ਹਰ ਮਿੰਟ ਆਏ 4000 ਤੋਂ ਵੱਧ ਆਰਡਰ, ਸਭ ਤੋਂ ਜ਼ਿਆਦਾ ਇਸ ਡਿਸ਼ ਦੀ ਰਹੀ ਮੰਗ

ਨੋਟ - ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur