ਦਿੱਲੀ ਸਰਕਾਰ ਲੋਕਾਂ ਅੱਗੇ ਜਵਾਬਦੇਹ, ਕੇਂਦਰੀ ਗ੍ਰਹਿ ਮੰਤਰਾਲਾ ਕੋਲ ਨਹੀਂ : ਸਿਸੋਦੀਆ

08/27/2015 1:16:04 PM

ਨਵੀਂ ਦਿੱਲੀ- ਸੀ. ਐੱਨ. ਬੀ. ਫਿਟਨੈੱਸ ਘਪਲੇ ਦੀ ਜਾਂਚ ਦੇ ਮੁੱਦੇ ਨੂੰ ਕੇਂਦਰ ਨੇ ਬੇਸ਼ੱਕ ''ਕਾਨੂੰਨੀ ਤੌਰ ''ਤੇ ਨਾਜਾਇਜ਼ ਅਤੇ ਬੇਲੋੜਾ'' ਕਰਾਰ ਦਿੱਤਾ ਹੈ ਪਰ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਇਸ ਜਾਂਚ ਦੇ ਆਪਣੇ ਫੈਸਲੇ ''ਤੇ ਕਾਇਮ ਰਹਿਣ ਦਾ ਸੰਕੇਤ ਦਿੰਦੇ ਹੋਏ ਉਪ ਰਾਜਪਾਲ ਨਜੀਬਜੰਗ ਨੂੰ ਕਿਹਾ ਹੈ ਕਿ ਦਿੱਲੀ ਸਰਕਾਰ ਜਨਤਾ ਪ੍ਰਤੀ ਜਵਾਬਦੇਹ ਹੈ, ਕੇਂਦਰੀ ਗ੍ਰਹਿ ਮੰਤਰਾਲਾ ਪ੍ਰਤੀ ਨਹੀਂ। ਜੰਗ ਨੂੰ ਲਿਖੀ ਇਕ ਚਿੱਠੀ ''ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਜਾਂਚ ਕਮਿਸ਼ਨ ਦਾ ਗਠਨ ਕੀਤਾ ਹੈ ਜੋ ਆਪਣਾ ਕੰਮ ਕਰਦਾ ਰਹੇਗਾ ਅਤੇ ਜੇਕਰ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਕੋਈ ਬੇਸਬਰੀ ਹੈ ਤਾਂ ਉਹ ਨਿਆਂਪਾਲਿਕਾ ਕੋਲ ਜਾ ਸਕਦਾ ਹੈ।

''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਆਨੰਦ ਮਾਣ ਸਕਦੇ ਹੋ।