ਦਿੱਲੀ ਅਗਨੀਕਾਂਡ ''ਚ ਖਤਮ ਹੋਈਆਂ 43 ਜ਼ਿੰਦਗੀਆਂ, ਫੈਕਟਰੀ ਮਾਲਕ ਵਿਰੁੱਧ ਮਾਮਲਾ ਦਰਜ

12/08/2019 3:08:28 PM

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਰਾਜਧਾਨੀ ਦਿੱਲੀ ਸਥਿਤ ਰਾਣੀ ਝਾਂਸੀ ਰੋਡ 'ਤੇ ਇਕ ਫੈਕਟਰੀ ਵਿਚ ਐਤਵਾਰ ਸਵੇਰੇ ਲੱਗੀ ਭਿਆਨਕ ਅੱਗ 'ਚ 43 ਮਜ਼ਦੂਰ ਮਾਰੇ ਗਏ। ਦਿੱਲੀ ਅੱਗ ਬੁਝਾਊ ਸੇਵਾ ਦੇਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀ ਜਾਣਕਾਰੀ ਸਵੇਰੇ 5 ਵਜ ਕੇ 22 ਮਿੰਟ 'ਤੇ ਮਿਲੀ, ਜਿਸ ਤੋਂ ਬਾਅਦ ਅੱਗ ਬੁਝਾਉਣ ਲਈ 30 ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ 150 ਕਰਮਚਾਰੀਆਂ ਨੇ ਬਚਾਅ ਮੁਹਿੰਮ ਚਲਾਇਆ ਅਤੇ 63 ਲੋਕਾਂ ਨੂੰ ਇਮਾਰਤ 'ਚੋਂ ਬਾਹਰ ਕੱਢਿਆ।

ਅੱਗ ਬੁਝਾਊ ਅਧਿਕਾਰੀਆਂ ਨੇ ਦੱਸਿਆ ਕਿ 43 ਮਜ਼ਦੂਰ ਮਾਰੇ ਗਏ ਅਤੇ 2 ਫਾਇਰ ਕਰਮਚਾਰੀ ਜ਼ਖਮੀ ਹੋਏ ਹਨ। ਦਿੱਲੀ ਪੁਲਸ ਨੇ ਫੈਕਟਰੀ ਦੇ ਮਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਫੈਕਟਰੀ ਮਾਲਕ ਵਿਰੁੱਧ ਆਈ. ਪੀ. ਸੀ. ਦੀ ਧਾਰਾ 304 (ਗੈਰ ਇਰਾਦਨ ਹੱਤਿਆ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਮਾਰਤ ਵਿਚ ਹਵਾ ਆਉਣ-ਜਾਣ ਦੀ ਉੱਚਿਤ ਵਿਵਸਥਾ ਨਹੀਂ ਸੀ, ਇਸ ਲਈ ਕਈ ਲੋਕਾਂ ਦੀ ਜਾਨ ਸਾਹ ਘੁੱਟਣ ਕਾਰਨ ਚਲੀ ਗਈ। ਜਦੋਂ ਅੱਗ ਲੱਗੀ ਤਾਂ ਕਈ ਮਜ਼ਦੂਰ ਨੀਂਦ ਵਿਚ ਸਨ।

Tanu

This news is Content Editor Tanu