2 ਕਰੋੜ ਦਾ ਸੋਨਾ ਲੈ ਕੇ ਭਰਨੀ ਸੀ ਤਾਸ਼ਕੰਦ ਦੀ ਉਡਾਣ, ਏਅਰਪੋਰਟ 'ਤੇ ਖੁੱਲ੍ਹਿਆ ਰਾਜ਼

12/02/2023 10:13:45 AM

ਨਵੀਂ ਦਿੱਲੀ (ਏਜੰਸੀ)- ਇੰਦਰਾ ਗਾਂਧੀ ਇੰਟਰਨੈਸ਼ਨਲ (ਆਈ.ਜੀ.ਆਈ.) ਏਅਰਪੋਰਟ 'ਤੇ 4.7 ਕਿਲੋਗ੍ਰਾਮ ਭਾਰ ਦੀਆਂ ਗੋਲਡ ਦੀਆਂ ਚੈਨਾਂ ਨਾਲ 2 ਵਿਦੇਸ਼ੀ ਨਾਗਰਿਕਾਂ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਜ਼ਬਤ ਕੀਤੇ ਗਏ ਸੋਨੇ ਦੀ ਕੀਮਤ ਕਰੀਬ 2.75 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫੜੇ ਗਏ ਦੋਸ਼ੀ ਉਜ਼ਬੇਕਿਸਤਾਨ ਦੇ ਰਹਿਣ ਵਾਲੇ ਹਨ। ਇਹ ਦੋਵੇਂ ਉਜ਼ਬੇਕਿਸਤਾਨ ਏਅਰਵੇਜ਼ ਦੀ ਫਲਾਈ ਤੋਂ ਤਾਸ਼ਕੰਦ ਜਾ ਰਹੇ ਸਨ। ਸੀ.ਆਈ.ਐੱਸ.ਐੱਫ. ਦੇ ਐਡੀਸ਼ਨਲ ਆਈ.ਜੀ. ਅਤੇ ਪੀ.ਆਰ.ਓ. ਅਪੂਰਵ ਪਾਂਡੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਆਈ.ਜੀ.ਆਈ. ਏਅਰਪੋਰਟ ਟਰਮਿਨਲ-3 ਦੇ ਸੁਰੱਖਿਆ ਹੋਲਡ ਏਰੀਆ 'ਚ ਜਹਾਜ਼ 'ਤੇ ਚੜ੍ਹਨ ਤੋਂ ਪਹਿਲੇ ਉੱਥੇ ਲੱਗੇ ਐਕਸ ਬੀ.ਆਈ.ਐੱਸ. ਮਸ਼ੀਨ 'ਚ ਹੈਂਡ ਬੈਗ ਦੀ ਜਾਂਚ ਕਰਦੇ ਸਮੇਂ ਸੀ.ਆਈ.ਐੱਸ.ਐੱਫ. ਕਰਮਚਾਰੀਆਂ ਨੂੰ ਬੈਗ 'ਚ ਸ਼ੱਕੀ ਇਮੇਜ਼ ਦਿਖਾਈ ਪੈਂਦੀ ਸੀ।

ਇਹ ਵੀ ਪੜ੍ਹੋ : 15 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੂਰੇ ਸ਼ਹਿਰ 'ਚ ਫੈਲੀ ਸਨਸਨੀ

ਸ਼ੱਕ ਦੇ ਆਧਾਰ 'ਤੇ ਜਦੋਂ ਜਾਂਚ ਕੀਤੀ ਗਈ ਤਾਂ 4.7 ਕਿਲੋਗ੍ਰਾਮ ਭਾਰ ਦੀਆਂ ਗੋਲਡ ਦੀਆਂ ਚੈਨਾਂ ਬਰਾਮਦ ਕੀਤੀਆਂ ਗਈਆਂ। ਫੜੇ ਗਏ ਯਾਤਰੀਆਂ ਦੀ ਪਛਾਣ ਉਜ਼ਬੇਕਿਸਤਾਨ ਵਾਸੀ ਅਕਬਰ ਅਨਵਰੋਵ ਅਵਜ ਉਗਲੀ ਅਤੇ ਸਾਬਿਰੋਵ ਅਬਦੁਰ ਖਮੋਨ ਰਾਖੀਮੋਨ ਉਗਲੀ ਵਜੋਂ ਹੋਈ। ਦੋਵੇਂ ਉਜ਼ਬੇਕਿਸਤਾਨ ਏਅਰਵੇਜ਼ ਦੀ ਉਡਾਣ ਸੰਖਿਆ ਐੱਚਵਾਈ-422 ਤੋਂ ਤਾਸ਼ਕੰਦ ਲਈ ਜਾ ਰਹੇ ਸਨ। ਪੁੱਛ-ਗਿੱਛ ਕਰਨ 'ਤੇ ਉਨ੍ਹਾਂ ਨੇ ਕੋਈ ਦਸਤਾਵੇਜ਼ ਵੀ ਨਹੀਂ ਦਿਖਾਇਆ। ਉਸ ਤੋਂ ਬਾਅਦ ਦੋਹਾਂ ਨੂੰ ਫੜਿਆ ਗਿਆ ਅਤੇ ਸੀ.ਆਈ.ਐੱਸ.ਐੱਫ. ਦੇ ਸੀਨੀਅਰ ਅਫ਼ਸਰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਲਈ ਬਰਾਮਦ ਗੋਲਡ ਦੀਆਂ ਚੈਨਾਂ ਨਾਲ ਦੋਵੇਂ ਦੋਸ਼ੀਆਂ ਦੀ ਜਾਂਚ ਲਈ ਕਸਟਮ ਦੀ ਟੀਮ ਦੋਵੇਂ ਦੋਸ਼ੀਆਂ ਤੋਂ ਪੁੱਛ-ਗਿੱਛ ਕਰ ਕੇ ਇਹ ਪਤਾ ਲਗਾਏਗੀ ਕਿ ਉਨ੍ਹਾਂ ਨਾਲ ਕਰੋੜਾਂ ਦੀ ਗੋਲਡ ਤਸਕਰੀ ਦੇ ਧੰਦੇ 'ਚ ਅਤੇ ਕੌਣ-ਕੌਣ ਲੋਕ ਸ਼ਾਮਲ ਸਨ ਅਤੇ ਕੀ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਤਸਕਰੀ ਕਰ ਚੁੱਕੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha