ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਦਾ ਪੁੱਤ 353 ਕਰੋੜ ਦੇ ਘਪਲੇ 'ਚ ਫਸਿਆ

11/10/2023 11:23:19 AM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਦੇ ਪੁੱਤ ਦਾ ਨਾਂ ਜ਼ਮੀਨ ਘਪਲਿਆਂ 'ਚ ਸਾਹਮਣੇ ਆਇਆ ਹੈ। ਦਰਅਸਲ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ.ਐੱਚ.ਏ.ਆਈ.) ਦੇ ਦਵਾਰਕਾ ਐਕਸਪ੍ਰੈੱਸ ਵੇਅ ਲਈ ਜ਼ਮੀਨ ਐਕੁਆਇਰ 'ਤੇ ਇਕ ਰਿਪੋਰਟ ਆਈ ਹੈ। ਜਿਸ 'ਚ ਇਹ ਸਾਹਮਣੇ ਆਇਆ ਹੈ ਕਿ ਦਵਾਰਕਾ ਐਕਸਪ੍ਰੈੱਸ ਸੜਕ ਪ੍ਰਾਜੈਕਟ ਲਈ ਬਾਮਨੋਲੀ ਪਿੰਡ 'ਚ 19 ਏਕੜ ਜ਼ਮੀਨ ਲਈ 2 ਲੋਕਾਂ ਨੂੰ 18.54 ਕਰੋੜ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਮੁਆਵਜ਼ੇ ਵਜੋਂ 353 ਕਰੋੜ ਰੁਪਏ ਦਿੱਤੇ। ਜਿਸ ਦੀ ਕੀਮਤ 2018 'ਚ 41 ਕਰੋੜ ਸੀ ਪਰ ਇਸ ਸਾਲ ਮਈ 'ਚ ਦਿੱਲੀ ਦੇ ਡੀ.ਐੱਮ. ਆਈ.ਏ.ਐੱਸ. ਹੇਮੰਤ ਕੁਮਾਰ ਨੇ ਉਸੇ ਜ਼ਮੀਨ ਲਈ 353 ਕਰੋੜ ਦਾ ਮੁਆਵਜ਼ਾ ਦਿੱਤਾ। ਜਿਸ ਕੰਪਨੀ ਨੂੰ ਮੁਆਵਜ਼ਾ ਲਾਭ ਮਿਲਿਆ ਸੀ, ਉਨ੍ਹਾਂ ਨਾਲ ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਦੇ ਪੁੱਤ ਦਾ ਕਨੈਕਸ਼ਨ ਸਾਹਮਣੇ ਆਇਆ ਹੈ। 

ਇਹ ਵੀ ਪੜ੍ਹੋ : ਹਵਾ ਪ੍ਰਦੂਸ਼ਣ ’ਤੇ ਉੱਚ ਪੱਧਰੀ ਮੀਟਿੰਗ, ਪੰਜਾਬ ’ਚ ਪਰਾਲੀ ਸਾੜਨ ’ਤੇ ਤੁਰੰਤ ਰੋਕ ਦੇ ਨਿਰਦੇਸ਼

ਦੱਸ ਦੇਈਏ ਕਿ ਦਿੱਲੀ ਦੇ ਮੁੱਖ ਸਕੱਤਰ ਦਾ ਪੁੱਤ ਕਰਨ ਚੌਹਾਨ ਅਨੰਤਰਾਜ ਲਿਮਟਿਡ ਦਾ ਕਰਮਚਾਰੀ ਹੈ, ਇਸ ਤੋਂ ਇਲਾਵਾ ਉਹ ਤਿੰਨ ਹੋਰ ਕੰਪਨੀਆਂ ਵਿਚ ਡਾਇਰੈਕਟਰ ਹੈ, ਜਿਨ੍ਹਾਂ ਵਿਚੋਂ ਕੁਝ ਅਨੰਤਰਾਜ ਨਾਲ ਸਬੰਧਤ ਹਨ। ਅਨੰਤਰਾਜ ਲਿਮਿਟੇਡ ਗਰੁੱਪ ਦੇ ਬੁਲਾਰੇ ਨੇ ਕਿਹਾ ਕਿ ਕਰਨ, ਸਾਡੀ ਕੰਪਨੀ ਦੇ ਕਿਸੇ ਵੀ ਹੋਰ ਕਰਮਚਾਰੀ ਦੀ ਤਰ੍ਹਾਂ 01 ਜੂਨ 2019 ਤੋਂ ਸਾਡਾ ਕਰਮਚਾਰੀ ਹੈ ਅਤੇ ਡਾਟਾ ਸੈਂਟਰਾਂ ਦੇ ਵਿਕਾਸ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ ਜਿਸ ਨੂੰ ਅਸੀਂ ਵਿਕਸਿਤ ਕਰ ਰਹੇ ਹਾਂ। ਅਸੀਂ ਨੀਤੀ ਅਤੇ ਕਾਨੂੰਨੀ ਲੋੜਾਂ ਦੇ ਅਨੁਸਾਰ ਕੁਝ ਕਰਮਚਾਰੀਆਂ ਨੂੰ ਨਿਰਦੇਸ਼ਕ ਵਜੋਂ ਨਿਯੁਕਤ ਕਰਦੇ ਹਾਂ ਪਰ ਕੁਨੈਕਸ਼ਨਾਂ ਦਾ ਵੈੱਬ ਸਿਰਫ਼ ਮਾਲਕ-ਕਰਮਚਾਰੀ ਸਬੰਧਾਂ ਲਈ ਅਸਾਧਾਰਨ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha