ਦਿੱਲੀ ਦੇ ਮੁੱਖ ਮੰਤਰੀ ਦੇ ਸਲਾਹਕਾਰ ਵੀ.ਕੇ. ਜੈਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

03/13/2018 12:40:11 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਵੀ.ਕੇ. ਜੈਨ ਨੇ ਵਿਅਕਤੀਗਤ ਕਾਰਨਾਂ ਅਤੇ ਪਰਿਵਾਰਕ ਵਚਨਬੱਧਤਾ ਦਾ ਹਵਾਲਾ ਦਿੰਦੇ ਹੋਏ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਹੋਈ ਕਥਿਤ ਹੱਥੋਪਾਈ ਦੇ ਮਾਮਲੇ 'ਚ ਕੁਝ ਦਿਨ ਪਹਿਲਾਂ ਪੁਲਸ ਨੇ ਜੈਨ ਤੋਂ ਪੁੱਛ-ਗਿੱਛ ਕੀਤੀ ਸੀ। ਸੂਤਰਾਂ 'ਚੋਂ ਇਕ ਨੇ ਦੱਸਿਆ,''ਜੈਨ ਨੇ ਵਿਅਕਤੀਗਤ ਕਾਰਨਾਂ ਅਤੇ ਪਰਿਵਾਰਕ ਵਚਨਬੱਧਤਾ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਦੇ ਸਲਾਹਕਾਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।'' ਉਨ੍ਹਾਂ ਨੇ ਮੁੱਖ ਮੰਤਰੀ ਦਫ਼ਤਰ ਨੂੰ ਆਪਣਾ ਅਸਤੀਫਾ ਸੌਂਪ ਕੇ ਉਸ ਦੀ ਇਕ ਕਾਪੀ ਉੱਪ ਰਾਜਪਾਲ ਨੂੰ ਭੇਜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਸ਼ਹਿਰੀ ਆਰਾਮ ਸੁਧਾਰ ਬੋਰਡ ਦੇ ਸੀ.ਈ.ਓ. ਅਹੁਦੇ ਤੋਂ ਰਿਟਾਇਰਡ ਹੋਣ ਦੇ ਕੁਝ ਹੀ ਦਿਨ ਬਾਅਦ ਜੈਨ ਨੂੰ ਸਤੰਬਰ 2017 'ਚ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ। ਬੋਰਡ ਦੇ ਚੇਅਰਮੈਨ ਕੇਜਰੀਵਾਲ ਹਨ।

ਸੂਤਰ ਨੇ ਦੱਸਿਆ ਕਿ ਘਟਨਾ ਦੇ ਬਾਅਦ ਤੋਂ ਹੀ ਜੈਨ ਮੁੱਖ ਮੰਤਰੀ ਦਫ਼ਤਰ ਨਹੀਂ ਆ ਰਹੇ ਸਨ ਅਤੇ ਇਕ ਹਫਤੇ ਦੀ ਮੈਡੀਕਲ ਛੁੱਟੀ 'ਤੇ ਸਨ। ਮੁੱਖ ਮੰਤਰੀ ਰਿਹਾਇਸ਼ 'ਤੇ 19 ਫਰਵਰੀ ਨੂੰ ਹੋਈ ਇਕ ਬੈਠਕ ਦੌਰਾਨ 'ਆਪ' ਦੇ ਵਿਧਾਇਕਾਂ ਨਾਲ ਕਥਿਤ ਰੂਪ ਨਾਲ ਹੱਥੋਪਾਈ ਕੀਤੀ ਸੀ। ਦਿੱਲੀ ਪੁਲਸ ਨੇ ਪਿਛਲੇ ਹਫਤੇ ਅਦਾਲਤ ਨੂੰ ਸੂਚਿਤ ਕੀਤਾ ਸੀ ਕਿ ਪੁੱਛ-ਗਿੱਛ ਦੌਰਾਨ ਜੈਨ ਨੇ ਖੁਲਾਸਾ ਕੀਤਾ ਹੈ ਕਿ ਕੇਜਰੀਵਾਲ ਦੇ ਘਰ 'ਆਪ' ਵਿਧਾਇਕਾਂ ਪ੍ਰਕਾਸ਼ ਜਾਰਵਾਲ ਅਤੇ ਅਮਾਨਤੁੱਲਾਹ ਖਾਨ ਨੇ ਮੁੱਖ ਸਕੱਤਰ ਨੂੰ ਘੇਰ ਲਿਆ ਅਤੇ ਉਨ੍ਹਾਂ ਨਾਲ ਹੱਥੋਪਾਈ ਕੀਤੀ। ਜੈਨ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੇ ਕੁਝ ਨਹੀਂ ਦੇਖਿਆ ਹੈ, ਕਿਉਂਕਿ ਘਟਨਾ ਦੇ ਸਮੇਂ ਉਹ ਟਾਇਲਟ ਗਏ ਸਨ।
ਪ੍ਰਕਾਸ਼ ਨਾਲ ਹੋਈ ਕਥਿਤ ਹੱਥੋਪਾਈ ਦੇ ਸਮੇਂ ਮੁੱਖ ਮੰਤਰੀ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਵੀ ਹਾਜ਼ਰ ਸਨ। ਪ੍ਰਕਾਸ਼ ਨਾਲ ਇਕਜੁਟਤਾ ਜ਼ਾਹਰ ਕਰਦੇ ਹੋਏ ਆਈ.ਏ.ਐੱਸ. ਅਤੇ ਦਿੱਲੀ, ਅੰਡਮਾਨ ਨਿਕੋਬਾਰ ਦੀਪ ਸਮੂਹ ਸਿਵਲ ਸੇਵਾ ਦੇ ਅਧਿਕਾਰੀ 'ਆਪ' ਦੇ ਮੰਤਰੀਆਂ ਵੱਲੋਂ ਆਯੋਜਿਤ ਬੈਠਕਾਂ 'ਚ ਹਿੱਸਾ ਨਹੀਂ ਲੈ ਰਹੇ ਹਨ ਅਤੇ ਉਨ੍ਹਾਂ ਨਾਲ ਸਿਰਫ ਲਿਖਤੀ 'ਚ ਗੱਲਬਾਤ ਕਰ ਰਹੇ ਹਨ। ਦਿੱਲੀ ਸਰਕਾਰ ਦੇ ਕਰਮਚਾਰੀਆਂ ਦੇ ਸੰਯੁਕਤ ਮੰਚ ਨੇ ਇਸ ਸੰਬੰਧ 'ਚ ਕੇਜਰੀਵਾਲ ਅਤੇ ਸਿਸੌਦੀਆ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।