ਦਿੱਲੀ ''ਚ ''ਰੇਵ ਪਾਰਟੀ'' ''ਤੇ ਪੁਲਸ ਦੀ ਰੇਡ, ਸ਼ਰਾਬ ਸਮੇਤ ਕਈ ਇਤਰਾਜ਼ਯੋਗ ਚੀਜ਼ਾਂ ਬਰਾਮਦ

06/09/2019 10:27:22 AM

ਨਵੀਂ ਦਿੱਲੀ— ਦੱਖਣੀ ਦਿੱਲੀ ਦੇ ਛੱਤਰਪੁਰ ਸ਼ਨੀਵਾਰ ਦੇਰ ਰਾਤ ਇਕ ਰੇਵ ਪਾਰਟੀ 'ਤੇ ਪੁਲਸ ਨੇ ਛਾਪੇਮਾਰੀ ਕੀਤੀ ਅਤੇ ਇਤਰਾਜ਼ਯੋਗ ਚੀਜ਼ਾਂ ਬਰਾਮਦ ਕੀਤੀਆਂ। ਛਾਪੇਮਾਰੀ ਦੌਰਾਨ ਪੁਲਸ ਨੇ 15 ਲੋਕਾਂ ਨੂੰ ਗ੍ਰਿਫਤਾਰ ਕੀਤਾ। ਸ਼ਨੀਵਾਰ ਰਾਤ 2 ਵਜੇ ਪੁਲਸ ਦੀ ਇਸ ਕਾਰਵਾਈ ਵਿਚ ਨਾਬਾਲਗ ਕੁੜੀਆਂ ਅਤੇ ਮੁੰਡਿਆਂ ਸਮੇਤ ਕਰੀਬ 1 ਹਜ਼ਾਰ ਲੋਕਾਂ ਨੂੰ ਫੜਿਆ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਾਰਟੀ ਛੱਤਰਪੁਰ ਵਿਚ ਇਕ ਫੈਸ਼ਨ ਡਿਜਾਈਨਿੰਗ ਕੰਪਨੀ ਦੇ ਹਾਲ ਵਿਚ ਹੋ ਰਹੀ ਸੀ। ਮੁਖਬਿਰ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਸ਼ਨੀਵਾਰ ਨੂੰ ਹੋਈ ਛਾਪੇਮਾਰੀ ਤੋਂ ਬਾਅਦ ਪੁਲਸ ਨੇ ਮੌਕੇ ਤੋਂ ਸ਼ਰਾਬ ਦੀਆਂ ਬੋਤਲਾਂ ਅਤੇ ਕੋਕੀਨ ਸਮੇਤ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ। ਇਸ ਪਾਰਟੀ ਵਿਚ ਸ਼ਾਮਲ ਲੋਕ ਗੁਰੂਗ੍ਰਾਮ, ਫਰੀਦਾਬਾਦ ਅਤੇ ਨੋਇਡਾ ਦੇ ਵਾਸੀ ਹਨ।


ਅਧਿਕਾਰੀਆਂ ਨੇ ਦੱਸਿਆ ਕਿ ਪਾਰਟੀ ਹਾਲ ਤੋਂ ਸ਼ਰਾਬ ਦੀਆਂ 300 ਤੋਂ ਵੱਧ ਬੋਤਲਾਂ ਅਤੇ ਬੀਅਰ ਦੀਆਂ ਕਰੀਬ 350 ਬੋਤਲਾਂ ਜ਼ਬਤ ਕੀਤੀਆਂ ਗਈਆਂ ਹਨ। ਪੁਲਸ ਨੇ ਪਾਰਟੀ ਕਰਨ ਵਾਲਿਆਂ 'ਚੋਂ ਘੱਟੋਂ-ਘੱਟ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Tanu

This news is Content Editor Tanu