ਦਿੱਲੀ ਬਾਰਡਰ ਨੇੜੇ ਪੁੱਜੇ ਹਜ਼ਾਰਾਂ ਕਿਸਾਨ, ਭਾਰੀ ਗਿਣਤੀ ''ਚ ਪੁਲਸ ਫੋਰਸ ਤਾਇਨਾਤ

09/21/2019 10:10:38 AM

ਨਵੀਂ ਦਿੱਲੀ— ਭਾਰਤੀ ਕਿਸਾਨ ਸੰਗਠਨ ਦੇ ਬੈਨਰ ਹੇਠ ਆਪਣੀਆਂ ਮੰਗਾਂ ਲਈ ਦਿੱਲੀ ਜਾਣ ਵਾਲੇ ਕਿਸਾਨ ਸ਼ੁੱਕਰਵਾਰ ਨੂੰ ਦਿਨ ਭਰ ਪੁਲਸ ਦੇ ਪਹਿਰੇ 'ਚ ਰਹੇ। ਸੈਕਟਰ-69 ਟਰਾਂਸਪੋਰਟ ਨਗਰ 'ਚ ਪੂਰੀ ਸੁਰੱਖਿਆ ਵਿਵਸਥਾ ਰਹੀ। ਸ਼ਨੀਵਾਰ ਸਵੇਰ ਹੁੰਦੇ ਹੀ ਕਿਸਾਨਾਂ ਨੇ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਹਜ਼ਾਰਾਂ ਦ ਗਿਣਤੀ 'ਚ ਕਿਸਾਨ ਦਿੱਲੀ ਬਾਰਡਰ 'ਤੇ ਪਹੁੰਚ ਚੁਕੇ ਹਨ। ਕਿਸਾਨ ਇੱਥੋਂ ਦਿੱਲੀ ਦੇ ਕਿਸਾਨ ਘਾਟ 'ਤੇ ਮਹਾਡੇਰਾ ਪਾਉਣ ਲਈ ਰਵਾਨਾ ਹੋਣਗੇ। ਹਾਲਾਂਕਿ ਇਨ੍ਹਾਂ ਨੂੰ ਬਾਰਡਰ 'ਤੇ ਹੀ ਰੋਕਣ ਲਈ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਹਜ਼ਾਰਾਂ ਦੀ ਗਿਣਤੀ 'ਚ ਪੁਲਸ ਫੋਰਸ ਦਿੱਲੀ ਬਾਰਡਰ 'ਤੇ ਤਾਇਨਾਤ ਹਨ। ਦਿੱਲੀ ਜਾ ਕੇ ਪ੍ਰਦਰਸ਼ਨਕਾਰੀ ਉੱਥੇ ਖੇਤੀਬਾੜੀ ਮੰਤਰਾਲੇ 'ਚ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਮੰਗ ਰੱਖਣਗੇ। ਦਿੱਲੀ ਆਉਣ ਲਈ ਸੈਂਕੜੇ ਕਿਸਾਨ ਟਰਾਂਸਪੋਰਟ ਨਗਰ 'ਚ ਇਕੱਠੇ ਹਨ। ਪੁਲਸ ਇਸ ਲਈ ਡੇਰਾ ਪਾਏ ਹੋਏ ਹੈ ਕਿ ਜੇਕਰ ਕਿਸਾਨ ਦਿੱਲੀ ਲਈ ਕੂਚ ਕਰ ਗਏ ਤਾਂ ਰਸਤੇ 'ਚ ਭਾਰੀ ਜਾਮ ਦਾ ਖਦਸ਼ਾ ਹੋਵੇਗਾ।

ਨੋਇਡਾ ਤੋਂ ਦਿੱਲੀ ਮਾਰਗ 'ਤੇ ਜੇਕਰ ਜਾਮ ਲੱਗ ਗਿਆ ਤਾਂ ਉਸ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ। ਦਿੱਲੀ ਪੁਲਸ ਵੀ ਨੋਇਡਾ ਪੁਲਸ ਦੇ ਸੰਪਰਕ 'ਚ ਹੈ। ਕਿਸਾਨ ਐੱਨ.ਐੱਚ.-24 ਤੋਂ ਹੋ ਕੇ ਜਾਣਗੇ ਤਾਂ ਇਸ ਦਾ ਪ੍ਰਭਾਵ ਸਿੱਧਾ ਗਾਜ਼ੀਆਬਾਦ ਆਵਾਜਾਈ ਵਿਵਸਥਾ 'ਤੇ ਵੀ ਪਵੇਗਾ। ਭਾਰਤੀ ਕਿਸਾਨ ਸੰਗਠਨ ਦੇ ਪ੍ਰਦੇਸ਼ ਪ੍ਰਧਾਨ ਰਾਜੇਂਦਰ ਯਾਦਵ ਦੀ ਅਗਵਾਈ 'ਚ 15 ਸੂਤਰੀ ਮੰਗ ਨੂੰ ਲੈ ਕੇ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਜਾਣਗੇ। ਸ਼ਨੀਵਾਰ ਨੂੰ ਖੇਤੀਬਾੜੀ ਮੰਤਰਾਲੇ ਦੇ ਡਾਇਰੈਕਟਰ ਐੱਸ.ਐੱਸ. ਤੋਮਰ ਨਾਲ ਇਨ੍ਹਾਂ ਦੀ ਵਾਰਤਾ ਹੈ।
ਸਥਾਨਕ ਪੱਧਰ 'ਤੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਾ ਹੋਣ 'ਤੇ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਠਾਕੁਰ ਪੂਰਨ ਸਿੰਘ ਦੀ ਅਪੀਲ 'ਤੇ ਦਿੱਲੀ ਜਾਣ ਲਈ ਕਿਸਾਨ ਨੋਇਡਾ 'ਚ ਇਕੱਠੇ ਹੋਏ ਹਨ। ਦਿਨ ਭਰ ਭਾਰੀ ਗਿਣਤੀ 'ਚ ਪੁਲਸ ਦੀ ਤਾਇਨਾਤੀ ਟਰਾਂਸਪੋਰਟ ਨਗਰ 'ਚ ਸੀ। ਪੁਲਸ ਨੂੰ ਸ਼ੱਕ ਸੀ ਕਿ ਸ਼ੁੱਕਰਵਾਰ ਨੂੰ ਹੀ ਕਿਸਾਨ ਦਿੱਲੀ ਲਈ ਜਾ ਸਕਦੇ ਹਨ। ਨੋਇਡਾ ਪੁਲਸ ਇਸ ਮਾਮਲੇ 'ਚ ਦਿੱਲੀ ਪੁਲਸ ਨਾਲ ਇਕਜੁਟਤਾ ਬਣਾ ਕੇ ਕੰਮ ਕਰ ਰਹੀ ਹੈ। ਪੁਲਸ ਚੌਕਸੀ ਦੇ ਤੌਰ 'ਤੇ ਟਰਾਂਸਪੋਰਟ ਨਗਰ 'ਚ ਤਾਇਨਾਤ ਹੈ।

DIsha

This news is Content Editor DIsha