ਦਿੱਲੀ ਚੋਣਾਂ 2020 : ਸਾਲਾਂ ਬਾਅਦ ਸ਼ੀਲਾ ਦੀਕਸ਼ਤ ਦੇ ਬਿਨਾਂ ਵੋਟ ਪਾਉਣ ਪਹੁੰਚੀ ਸੋਨੀਆ ਗਾਂਧੀ

02/08/2020 12:30:01 PM

ਨਵੀਂ ਦਿੱਲੀ— ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਸਵੇਰੇ 11 ਵਜੇ ਤੱਕ 7 ਫੀਸਦੀ ਵੋਟਿੰਗ ਹੋ ਚੁਕੀ ਹੈ। ਇਸ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਵੋਟ ਪਾਈ। ਸੋਨੀਆ ਕਈ ਸਾਲਾਂ ਬਾਅਦ ਬਿਨਾਂ ਸ਼ੀਲਾ ਦੀਕਸ਼ਤ ਦੇ ਵੋਟ ਪਾਉਣ ਪਹੁੰਚੀ। ਸ਼ੀਲਾ ਦੀਕਸ਼ਤ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ ਸੀ। ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਸਮੇਂ ਵੀ ਦੋਵੇਂ ਇਕੱਠੇ ਵੋਟ ਪਾਉਣ ਪਹੁੰਚੀਆਂ ਸਨ। ਇਸ ਵਾਰ ਸੋਨੀਆ ਗਾਂਧੀ ਆਪਣੀ ਬੇਟੀ ਪ੍ਰਿਯੰਕਾ ਗਾਂਧੀ ਨਾਲ ਵੋਟ ਪਾਉਣ ਪਹੁੰਚੀ ਸੀ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਹਰਸ਼ਵਰਧਨ, ਐੱਸ. ਜੈਸ਼ੰਕਰ ਅਤੇ ਭਾਜਪਾ ਦੇ ਵਿਵਾਦਿਤ ਨੇਤਾ ਪ੍ਰਵੇਸ਼ ਸਾਹਿਬ ਸ਼ਰਮਾ ਸਮੇਤ ਵੱਖ-ਵੱਖ ਸੰਸਦ ਮੈਂਬਰਾਂ ਨੇ ਆਪਣੇ ਪਰਿਵਾਰ ਨਾਲ ਸਵੇਰੇ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਲਈ।

ਜਿੱਥੇ ਸੱਤਾਧਾਰੀ 'ਆਪ'ਸੱਤਾ 'ਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਭਾਜਪਾ ਦਿੱਲੀ 'ਚ 20 ਸਾਲ ਬਾਅਦ ਆਪਣਾ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ। ਦਿੱਲੀ 'ਤੇ 15 ਸਾਲ ਰਾਜ ਕਰਨ ਵਾਲੀ ਕਾਂਗਰਸ ਵੀ ਰਾਸ਼ਟਰੀ ਰਾਜਧਾਨੀ 'ਚ ਮੁੜ ਸੱਤਾ ਪਾਉਣਾ ਚਾਹੇਗੀ। ਇਸ ਵਾਰ ਕਊਆਰ ਕੋਡਸ ਅਤੇ ਮੋਬਾਇਲ ਐਪਸ ਵਰਗੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਚੋਣ ਅਧਿਕਾਰੀ ਰਾਸ਼ਟਰੀ ਰਾਜਧਾਨੀ 'ਚ ਸਖਤ ਸੁਰੱਖਿਆ ਨਾਲ ਮੁਸਤੈਦ ਹਨ।

DIsha

This news is Content Editor DIsha