ਅਸੀਂ ਭਾਜਪਾ-ਕਾਂਗਰਸ ਤੋਂ ਵੀ ਮੰਗਾਂਗੇ ਵੋਟ : ਕੇਜਰੀਵਾਲ

01/06/2020 5:38:49 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਹੁੰਦੇ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਕਿਹਾ,''ਮੈਂ ਦਿੱਲੀ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਦੇਣਾ। ਜੇਕਰ ਅਸੀਂ ਕੰਮ ਹੈ ਤਾਂ ਅਸੀਂ ਮੁੜ ਸਰਕਾਰ ਬਣਾਉਣ ਦੇ ਹੱਕਦਾਰ ਹਾਂ।'' ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਮੈਂ ਸਾਰਿਆਂ ਲਈ ਕੰਮ ਕੀਤਾ ਹੈ। ਮੈਂ ਸਾਰਿਆਂ ਲਈ ਮੁੱਖ ਮੰਤਰੀ ਦੇ ਤੌਰ 'ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ,''ਇਸ ਵਾਰ ਲੋਕ ਪਾਜੀਟਿਵ ਵੋਟ ਦੇਣਗੇ। ਇਹ ਦਿੱਲੀ ਦੇ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ। ਇਸ ਵਾਰ ਲੋਕ ਕੰਮ ਦੀ ਤੁਲਨਾ ਕਰਨਗੇ।''

ਅਸੀਂ ਭਾਜਪਾ-ਕਾਂਗਰਸ ਤੋਂ ਵੀ ਮੰਗਾਂਗੇ ਵੋਟ
ਕੇਜਰੀਵਾਲ ਨੇ ਅੱਗੇ ਕਿਹਾ,''ਅਸੀਂ ਭਾਜਪਾ ਵਾਲਿਆਂ ਤੋਂ ਵੀ ਵੋਟ ਮੰਗਾਂਗੇ ਅਤੇ ਕਾਂਗਰਸ ਦੇ ਲੋਕਾਂ ਤੋਂ ਵੀ ਵੋਟ ਮੰਗਾਂਗੇ। ਅਸੀਂ ਗਾਲੀ-ਗਲੌਚ ਦੀ ਰਾਜਨੀਤੀ ਨਹੀਂ ਕਰਾਂਗੇ। ਅਸੀਂ ਕੰਮ ਦੇ ਆਧਾਰ 'ਤੇ ਪਾਜੀਟਿਵ ਤਰੀਕੇ ਨਾਲ ਵੋਟ ਮੰਗਾਂਗੇ।'' ਕੇਜਰੀਵਾਲ ਨੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਿੱਲੀ 'ਚ ਭਾਜਪਾ ਨੂੰ ਪੁਲਸ, ਨਿਗਮ ਅਤੇ ਡੀ.ਡੀ.ਏ. (ਦਿੱਲੀ ਵਿਕਾਸ ਅਥਾਰਟੀ) ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਹੈ। ਦਿੱਲੀ 'ਚ 'ਆਪ' ਨੂੰ ਜਲ ਬੋਰਡ, ਪੀ.ਡਬਲਿਊ.ਡੀ. ਅਤੇ ਹੋਰ ਵਿਭਾਗ ਦੀ ਜ਼ਿੰਮੇਵਾਰੀ ਹੈ। ਹੁਣ ਲੋਕ ਦੇਖਣਗੇ ਕਿ 'ਆਪ' ਅਤੇ ਭਾਜਪਾ 'ਚੋਂ ਕਿਸ ਨੇ ਚੰਗਾ ਕੰਮ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕ ਮਨ ਬਣਾ ਚੁਕੇ ਹਨ ਕਿ ਇਸ ਵਾਰ 70 'ਚੋਂ 67 ਦਾ ਰਿਕਾਰਡ ਤੋੜਨਾ ਚਾਹੁੰਦੇ ਹਨ। ਦਿੱਲੀ ਚੋਣਾਂ ਲਈ ਜਨਤਾ ਅਤੇ ਪਾਰਟੀ ਤਿਆਰ ਹੈ, ਉਤਸੁਕ ਹੈ।

DIsha

This news is Content Editor DIsha