ਕੋਰੋਨਾ ਦੇ ਨਵੇਂ ਪ੍ਰਕਾਰ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਦਿੱਲੀ : ਕੇਜਰੀਵਾਲ

12/29/2020 2:43:20 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਦੇ ਨਵੇਂ ਪ੍ਰਕਾਰ ਨਾਲ ਨਜਿੱਠਣ ਲਈ ਦਿੱਲੀ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਦੁਪਹਿਰ ਦੇ ਭੋਜਨ ਯੋਜਨਾ ਦੇ ਅਧੀਨ ਆਪਣੇ ਸਕੂਲਾਂ ਦੇ ਵਿਦਿਆਰਥੀਆਂ ਨੂੰ 6 ਮਹੀਨਿਆਂ ਤੱਕ ਰਾਸ਼ਨ ਦੇ ਪੈਕੇਟ ਮੁਹੱਈਆ ਕਰਵਾਏਗੀ। ਮੁੱਖ ਮੰਤਰੀ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤਾਲਾਬੰਦੀ ਦਾ ਸਮਾਂ ਸਭ ਤੋਂ ਕਠਿਨ ਸੀ। ਦਿੱਲੀ ਸਰਕਾਰ ਵਲੋਂ ਇਸ ਦੌਰਾਨ ਹਰ ਰੋਜ਼ 10 ਲੱਖ ਲੋਕਾਂ ਨੂੰ ਸਕੂਲਾਂ 'ਚ ਖਾਣਾ ਖੁਆਇਆ ਅਤੇ ਇਕ ਕਰੋੜ ਲੋਕਾਂ ਨੂੰ ਡਰਾਈ ਰਾਸ਼ਨ ਦਿੱਤਾ ਗਿਆ ਤਾਂ  ਕਿ ਕੋਈ ਭੁੱਖਾ ਨਾ ਸੋਵੇ। ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਮਿਡ ਡੇਅ ਮੀਲ ਯੋਜਨਾ ਦੇ ਅਧੀਨ ਹਰ ਬੱਚੇ ਨੂੰ ਪਿਛਲੇ 6 ਮਹੀਨਿਆਂ ਦਾ ਰਾਸ਼ਨ ਦਿੱਤਾ ਜਾਵੇਗਾ ਤਾਂ ਕਿ ਉਸ ਦੇ ਪੋਸ਼ਣ 'ਚ ਕੋਈ ਕਮੀ ਨਾ ਹੋਵੇ।

ਇਹ ਵੀ ਪੜ੍ਹੋ : ਕੇਂਦਰ ਨੇ ਕਿਸਾਨਾਂ ਨਾਲ ਗੱਲਬਾਤ ਦੀ ਮਿੱਥੀ ਤਾਰੀਖ਼, ਖੇਤੀਬਾੜੀ ਮੰਤਰੀ ਨੇ ਦਿੱਤਾ ਵੱਡਾ ਬਿਆਨ

ਦੱਸਣਯੋਗ ਹੈ ਕਿ ਬ੍ਰਿਟੇਨ ਤੋਂ ਭਾਰਤ ਆਏ 6  ਲੋਕਾਂ ਦੇ ਨਮੂਨਿਆਂ 'ਚ ਸਾਰਸ-ਸੀਓਵੀ2 ਦਾ ਨਵਾਂ ਰੂਪ (ਸਟਰੇਨ) ਪਾਇਆ ਗਿਆ ਹੈ। ਕੇਜਰੀਵਾਲ ਨੇ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਬ੍ਰਿਟੇਨ ਤੋਂ ਆਉਣ ਵਾਲੀਆਂ ਸਾਰੀਆਂ ਫਲਾਈਟਸ 'ਤੇ ਤੁਰੰਤ ਰੋਕ ਲਗਾਈ ਜਾਵੇ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਸੀ ਕਿ ਬ੍ਰਿਟੇਨ (ਯੂ.ਕੇ.) 'ਚ ਕੋਰੋਨਾ  ਵਾਇਰਸ ਦਾ ਨਵਾਂ ਪ੍ਰਕਾਰ ਸਾਹਮਣੇ ਆਇਆ ਹੈ, ਜੋ ਕਿ ਇਕ ਸੁਪਰ-ਸਪਰੇਡਰ ਹੈ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਬ੍ਰਿਟੇਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ 'ਤੇ ਤੁਰੰਤ ਰੋਕ ਲਗਾਈ ਜਾਵੇ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਕਿਸਾਨਾਂ ਨੂੰ ਕੇਂਦਰ ਦਾ ਰਸਮੀ ਸੱਦਾ, ਬੈਠਕ ਦਾ ਬਦਲਿਆ ਸਮਾਂ ਅਤੇ ਦਿਨ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

DIsha

This news is Content Editor DIsha