ਦਿੱਲੀ : 13 ਸਾਲ ਤੋਂ ਫਰਾਰ ਕਤਲ ਦੇ ਦੋਸ਼ੀ ਨੂੰ ਪੁਲਸ ਨੂੰ ਕੀਤਾ ਗ੍ਰਿਫ਼ਤਾਰ

07/27/2022 11:05:37 AM

ਨਵੀਂ ਦਿੱਲੀ (ਭਾਸ਼ਾ)- ਪੱਛਮੀ ਦਿੱਲੀ ਦੇ ਤਿਲਕ ਨਗਰ ਇਲਾਕੇ 'ਚ ਲਗਭਗ 13 ਸਾਲ ਪਹਿਲਾਂ ਇਕ ਵਿਅਕਤੀ ਦਾ ਕਤਲ ਕੇ ਫਰਾਰ ਹੋਏ 34 ਸਾਲਾ ਦੋਸ਼ੀ ਨੂੰ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮਾਮਲਾ 2009 'ਚ ਦਰਜ ਕੀਤਾ ਗਿਆ ਸੀ ਅਤੇ ਸੰਦੀਪ ਉਰਫ਼ ਰਿੰਕੂ ਇਸ ਮਾਮਲੇ 'ਚ ਚੌਥਾ ਦੋਸ਼ੀ ਹੈ, ਜਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤਿਲਕ ਨਗਰ ਖੇਤਰ 'ਚ ਨਵੰਬਰ 2009 'ਚ ਇਕ ਵਿਅਕਤੀ ਦੀ ਲਾਸ਼ ਡੀ.ਡੀ.ਏ. ਬਜ਼ਾਰ ਕੋਲ ਮਿਲੀ ਸੀ। ਉਸ ਦੌਰਾਨ ਪੁਲਸ ਨੂੰ ਇਕ ਵਿਅਕਤੀ ਨੂੰ ਦੱਸਿਆ ਸੀ ਕਿ ਉਸ ਨੂੰ ਇਕ ਆਟੋ ਰਿਕਸ਼ਾ ਡਰਾਈਵਰ ਤੋਂ ਪਤਾ ਲੱਗਾ ਸੀ ਕਿ ਡੀ.ਡੀ.ਏ. ਬਜ਼ਾਰ 'ਚ ਇਕ ਇਮਾਰਤ ਕੋਲ ਕਿਸੇ ਨੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ। ਪੁਲਸ ਨੂੰ ਸੂਚਨਾ ਦੇਣ ਵਾਲੇ ਵਿਅਕਤੀ ਨੇ ਇਹ ਵੀ ਕਿਹਾ ਸੀ ਕਿ ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਉਸ ਨੂੰ ਰਾਜਾ ਨਾਮੀ ਆਪਣੇ ਰਿਸ਼ਤੇਦਾਰ ਦੀ ਲਾਸ਼ ਮਿਲੀ।

ਵਿਅਕਤੀ ਨੇ ਪੁਲਸ ਨੂੰ ਇਹ ਵੀ ਦੱਸਿਆ ਕਸੀ ਕਿ ਮ੍ਰਿਤਕ ਦੀ ਛਾਤੀ 'ਤੇ ਇਕ ਵੱਡਾ ਜਿਹਾ ਪੱਥਰ ਰੱਖਿਆ ਸੀ ਅਤੇ ਉਸ ਦੇ ਮੂਹ 'ਚੋਂ ਖੂਨ ਵਗ ਰਿਹਾ ਸੀ। ਪੁਲਸ ਡਿਪਟੀ ਕਮਿਸ਼ਨਰ (ਅਪਰਾਧ) ਵਿਚਿਤਰ ਵੀਰ ਨੇ ਮੰਗਲਵਾਰ ਨੂੰ ਕਿਹਾ,''ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜਾਂਚ ਦੌਰਾਨ ਤਿੰਨ ਦੋਸ਼ੀਆਂ- ਸੰਨੀ, ਰਾਹੁਲ ਅਤੇ ਸੰਜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।'' ਅਧਿਕਾਰੀ ਨੇ ਕਿਹਾ ਕਿ ਚੌਥਾ ਦੋਸ਼ੀ ਸੰਦੀਪ ਫਰਾਰ ਸੀ ਅਤੇ ਉਸ ਨੂੰ 2010 'ਚ ਭਗੌੜਾ ਐਲਾਨ ਕਰ ਦਿੱਤਾ ਗਿਆ ਸੀ। ਡੀ.ਸੀ.ਪੀ. ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਮਾਮਲੇ ਦੇ ਜਾਂਚ ਅਧਿਕਾਰੀ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਵਿਕਾਸ ਨਗਰ 'ਚ ਅੱਧੀ ਰਾਤ ਨੂੰ ਮੁਹਿੰਮ ਚਲਾਈ ਗਈ ਅਤੇ ਸੰਦੀਪ ਨੂੰ ਗ੍ਰਿਫ਼ਤਾਰ ਕੀਤਾ ਗਿਆ।

DIsha

This news is Content Editor DIsha