ਦਿੱਲੀ ''ਚ ਹਵਾ ਹੋਈ ਹੋਰ ਜ਼ਹਿਰੀਲੀ, ਲੋਕਾਂ ਦਾ ਸਾਹ ਲੈਣਾ ਹੋਇਆ ਔਖਾ (ਤਸਵੀਰਾਂ)

10/24/2020 11:21:32 AM

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਹਵਾ ਦੀ ਗੁਣਵੱਤਾ ਹੌਲੀ-ਹੌਲੀ ਖਰਾਬ ਹੁੰਦੀ ਜਾ ਰਹੀ ਹੈ। ਇਸ ਨਾਲ ਦਿੱਲੀ 'ਚ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ। ਪ੍ਰਦੂਸ਼ਣ ਦੇ ਚੱਲਦੇ ਲੋਕਾਂ ਦੀ ਅੱਖਾਂ ਵਿਚ ਜਲਣ ਤੱਕ ਹੋ ਰਹੀ ਹੈ। ਪ੍ਰਦੂਸ਼ਣ ਦਾ ਆਲਮ ਇਹ ਹੋ ਗਿਆ ਹੈ ਕਿ ਕਈ ਥਾਂਵਾਂ 'ਤੇ ਵਿਜ਼ੀਬਿਲਟੀ ਬਹੁਤ ਘੱਟ ਹੋ ਗਈ ਹੈ। ਸਵੇਰੇ-ਸਵੇਰੇ ਧੁੰਦ ਛਾ ਜਾਣ ਕਾਰਨ ਸੜਕਾਂ 'ਤੇ ਦਿਖਾਈ ਦੇਣਾ ਮੁਸ਼ਕਲ ਹੋ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਅੰਕੜਿਆਂ ਮੁਤਾਬਕ ਏਅਰ ਕੁਆਲਿਟੀ ਇੰਡੈਕਸ ਯਾਨੀ ਕਿ ਹਵਾ ਦੀ ਗੁਣਵੱਤਾ 338 ਨੰਬਰ 'ਤੇ ਪੁੱਜ ਗਈ ਹੈ, ਜੋ ਕਿ ਬੇਹੱਦ ਖਰਾਬ ਸ਼੍ਰੇਣੀ ਹੈ। 

ਓਧਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਉਪਰਾਲੇ ਕਰ ਰਹੀ ਹੈ ਪਰ ਸਾਨੂੰ ਨਾਗਰਿਕਾਂ ਵਜੋਂ ਵੀ ਸਰਕਾਰ ਵਲੋਂ ਚੁੱਕੇ ਜਾ ਰਹੇ ਉਪਰਾਲਿਆਂ ਵਿਚ ਯੋਗਦਾਨ ਪਾਉਣ ਅਤੇ ਮਦਦ ਕਰਨ ਦੀ ਲੋੜ ਹੈ। ਜਾਣਕਾਰਾਂ ਮੁਤਾਬਕ ਪ੍ਰਦੂਸ਼ਣ ਵੱਧਣ ਨਾਲ ਹੀ ਹਵਾ ਦੀ ਗੁਣਵੱਤਾ ਵਿਗੜਦੀ ਜਾ ਰਹੀ ਹੈ। ਦਿੱਲੀ ਦੇ ਵਜ਼ੀਰਾਬਾਦ ਵਿਚ ਧੁੰਦ ਛਾ ਗਈ ਹੈ। ਇਸ ਦੇ ਚੱਲਦੇ ਸਿਗਨੇਚਰ ਬ੍ਰਿਜ ਨਾ ਦੇ ਬਰਾਬਰ ਦਿਖਾਈ ਦੇ ਰਿਹਾ ਹੈ। ਲੋਕਾਂ ਨੂੰ ਸਵੇਰੇ ਸਾਈਕਲਿੰਗ ਦੌਰਾਨ ਸਾਹ ਲੈਣ ਵਿਚ ਪਰੇਸ਼ਾਨੀ ਹੋ ਰਹੀ ਹੈ। ਸਵੇਰੇ ਸਾਈਕਲਿੰਗ ਕਰ ਰਹੇ ਅਮਿਤ ਚਾਵਲਾ ਨਾਂ ਦੇ ਸਥਾਨਕ ਵਾਸੀ ਨੇ ਦੱਸਿਆ ਕਿ ਪਿਛਲੇ ਇਕ-ਡੇਢ ਹਫ਼ਤੇ ਤੋਂ ਸਾਈਕਲ ਚਲਾਉਂਦੇ ਸਮੇਂ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਹੈ, ਪਹਿਲਾਂ ਅਜਿਹਾ ਨਹੀਂ ਹੁੰਦਾ ਸੀ। 

ਦੱਸਣਯੋਗ ਹੈ ਕਿ ਦਿੱਲੀ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਬੇਹੱਦ ਖਰਾਬ ਸ਼੍ਰੇਣੀ 'ਚ ਪਹੁੰਚ ਗਿਆ ਹੈ। ਆਉਣ ਵਾਲੇ ਦੋ ਦਿਨਾਂ ਵਿਚ ਇਸ ਦੇ ਹੋਰ ਖਰਾਬ ਹੋਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਸਰਕਾਰੀ ਏਜੰਸੀਆਂ ਨੇ ਦਿੱਤੀ। ਭਾਰਤ ਮੌਸਮ ਵਿਗਿਆਨ ਮਹਿਕਮੇ ਮੁਤਾਬਕ ਪੀਐੱਮ 10 ਅਤੇ ਪੀਐੱਮ 2.5 ਵਿਚ ਵਾਧੇ ਨਾਲ ਹਵਾ ਗੁਣਵੱਤਾ ਹੋਰ ਖਰਾਬ ਹੋਵੇਗੀ। ਦੱਸ ਦੇਈਏ ਕਿ 0 ਅਤੇ 50 ਦਰਮਿਆਨ ਏਅਰ ਕੁਆਲਿਟੀ ਇੰਡੈਕਸ ਨੂੰ ਚੰਗਾ, 51 ਅਤੇ 100 ਵਿਚਾਲੇ ਤਸੱਲੀਬਖ਼ਸ਼, 101 ਅਤੇ 200 ਵਿਚਾਲੇ ਮੱਧ, 201 ਅਤੇ 300 ਵਿਚਾਲੇ ਖਰਾਬ, 301 ਅਤੇ 400 ਵਿਚਾਲੇ ਬੇਹੱਦ ਖਰਾਬ ਅਤੇ 401 ਅਤੇ 500 ਵਿਚਾਲੇ ਗੰਭੀਰ ਮੰਨਿਆ ਜਾਂਦਾ ਹੈ।

Tanu

This news is Content Editor Tanu