ਦਿੱਲੀ : ਕਰੋਲਬਾਗ ''ਚ 4 ਮੰਜ਼ਲਾਂ ਇਮਾਰਤ ਹੋਈ ਢਹਿ-ਢੇਰੀ

02/27/2019 10:34:40 AM

ਨਵੀਂ ਦਿੱਲੀ— ਮੱਧ ਦਿੱਲੀ ਦੇ ਕਰੋਲਬਾਗ ਇਲਾਕੇ ਵਿਚ ਬੁੱਧਵਾਰ ਨੂੰ 4 ਮੰਜ਼ਲਾਂ ਇਮਾਰਤ ਢਹਿ ਗਈ। ਦਿੱਲੀ ਫਾਇਰ ਬ੍ਰਿਗੇਡ ਸੇਵਾ ਨੇ ਇਹ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਸਵੇਰੇ ਕਰੀਬ 8 ਵਜ ਕੇ 40 ਮਿੰਟ 'ਤੇ ਮਿਲੀ, ਜਿਸ ਤੋਂ ਬਾਅਦ ਤੁਰੰਤ 4 ਫਾਇਰ ਬ੍ਰਿਗੇਡ ਗੱਡੀਆਂ ਮੌਕੇ 'ਤੇ ਪੁੱਜੀਆਂ। ਇਹ ਇਮਾਰਤ ਦੇਵ ਨਗਰ ਇਲਾਕੇ ਵਿਚ ਸਥਿਤ ਹੈ।



ਅਧਿਕਾਰੀ ਨੇ ਦੱਸਿਆ ਕਿ ਇਮਾਰਤ ਦੇ ਹੇਠਾਂ ਦੁਕਾਨਾਂ ਸਨ। ਹਾਲਾਂਕਿ ਇਸ 4 ਮੰਜ਼ਲਾਂ ਇਮਾਰਤ 'ਚ ਕੋਈ ਨਹੀਂ ਰਹਿੰਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਅੰਦਰ ਕੋਈ ਫਸਿਆ ਹੈ ਜਾਂ ਨਹੀਂ ਇਹ ਜਾਣਨ ਲਈ ਬਚਾਅ ਕੰਮ ਜਾਰੀ ਹੈ। ਅਜੇ ਤਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।

Tanu

This news is Content Editor Tanu