ਸਵੇਰੇ ਉੱਠਣ ''ਚ ਹੋਈ ਦੇਰੀ, ਪਤਨੀ ਨੂੰ ਮਿਲਿਆ ਤਿੰਨ ਤਲਾਕ

12/28/2017 5:32:25 AM

ਰਾਮਪੁਰ— ਦੇਸ਼ 'ਚ ਤਿੰਨ ਤਲਾਕ ਨੂੰ ਲੈ ਕੇ ਚੱਲ ਰਹੇ ਸਿਆਸੀ ਜੰਗ ਵਿਚਾਲੇ ਬੁੱਧਵਾਰ ਨੂੰ ਤਲਾਕ ਦਾ ਇਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਉੱਤਰ ਪ੍ਰਦੇਸ਼ ਦੇ ਰਾਮਪੁਰ 'ਚ ਦੇਰੀ ਨਾਲ ਸੋ ਕੇ ਉੱਠਣ 'ਤੇ ਪਤੀ ਨੇ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ। ਪੀੜਤਾ ਗੁਲ ਅਫਸ਼ਾਂ ਨੇ ਦੱਸਿਆ ਕਿ ਉਸ ਦੇ ਪਤੀ ਨੇ ਇਸੇ ਕਾਰਨ ਕ ਵਾਰ 'ਚ ਤਿੰਨ ਤਲਾਕ ਦਿੱਤਾ।
ਇਹ ਮਾਮਲਾ ਰਾਮਪੁਰ ਦੇ ਅਜੀਮਨਗਰ ਦਾ ਹੈ। ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਉਸ ਨਾਲ ਕੁੱਟਮਾਰ ਵੀ ਕਰਦਾ ਸੀ ਤੇ ਸਵੇਰੇ ਜਦੋਂ ਉਦ ਲੇਟ ਉੱਠੀ ਤਾਂ ਪਤੀ ਨੇ ਉਸ ਨੂੰ ਤਲਾਕ ਦੇ ਦਿੱਤਾ। ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ ਸਗੋਂ ਇਸ ਤੋਂ ਪਹਿਲਾਂ ਵੀ ਕਈ ਮੁਸਲਿਮ ਔਰਤਾਂ ਨੂੰ ਈ-ਮੇਲ, ਮੈਸੇਜ ਦੇ ਜ਼ਰੀਏ ਬਿਨਾਂ ਵਜ੍ਹਾਂ ਤਿੰਨ ਤਲਾਕ ਮਿਲ ਚੁੱਕਾ ਹੈ।
ਤੁਹਾਨੂੰ ਦੱਸ ਦਈਏ ਕਿ ਅੱਜ ਤਿੰਨ ਤਲਾਕ ਦੇ ਚਲਨ ਨੂੰ ਖਤਮ ਕਰਨ ਵਾਲਾ ਬਿੱਲ ਲੋਕਸਭਾ 'ਚ ਪੇਸ਼ ਕੀਤਾ ਜਾਵੇਗਾ। ਲੋਕਸਭਾ ਦੀ ਕਾਰਜਸੂਚੀ ਮੁਤਾਬਕ, ਤਿੰਨ ਤਲਾਕ ਨਾਲ ਸਬੰਧਿਤ ਮੁਸਲਿਮ ਔਰਤਾਂ ਵਿਆਹ ਅਧਿਕਾਰ ਸੁਰੱਖਿਆ ਬਿੱਲ 2017 ਹੇਠਲੇ ਸਦਨ 'ਚ ਰੱਖਿਆ ਜਾਣਾ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ਨੇ ਵੀ ਇਸ ਬਿੱਲ ਨੂੰ ਸਮਰਥਨ ਦੇਣ ਦੀ ਗੱਲ ਕਹੀ ਹੈ।