ਕੇਜਰੀਵਾਲ ਵਿਰੁੱਧ ਮਾਣਹਾਨੀ ਮਾਮਲਾ : HC ਵਲੋਂ ਜੇਤਲੀ ਨੂੰ ਸਿੰਗਲ ਬੈਂਚ ਸਾਹਮਣੇ ਬਹਿਸ ਕਰਨ ਦੇ ਹੁਕਮ

02/10/2018 10:05:58 AM

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਅੱਜ ਮਾਣਹਾਨੀ ਦੇ ਇਕ ਮਾਮਲੇ 'ਚ ਸੰਯੁਕਤ ਰਜਿਸਟਰਾਰ ਦੇ ਸਾਹਮਣੇ ਅਰੁਣ ਜੇਤਲੀ ਨਾਲ ਜਾਰੀ ਬਹਿਸ ਨੂੰ ਇਕ ਅਦਾਲਤ 'ਚ ਬਦਲਣ ਦਾ ਫੈਸਲਾ ਦਿੱਤਾ।  ਜੇਤਲੀ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ 5 ਹੋਰ ਪਾਰਟੀ ਨੇਤਾਵਾਂ ਵਿਰੁੱਧ 
ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੋਇਆ ਹੈ। ਜਸਟਿਸ ਮਨਮੋਹਨ ਨੇ ਕਿਹਾ ਕਿ ਮੌਜੂਦਾ ਮਾਮਲੇ ਸਮੇਤ ਕਿਸੇ ਵੀ ਮੁਕੱਦਮੇ ਦੀ ਸੁਣਵਾਈ ਨਿਰਪੱਖ, ਸਮਾਂਬੱਧ ਅਤੇ ਤੇਜ਼ੀ ਨਾਲ ਹੋਣੀ ਚਾਹੀਦੀ ਹੈ।   ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਦੀ ਬਹਿਸ ਹਾਈ ਕੋਰਟ ਦੀ ਸਿੰਗਲ ਬੈਂਚ ਸਾਹਮਣੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਜੇਤਲੀ ਨਾਲ ਬਹਿਸ 12 ਫਰਵਰੀ ਤਕ ਪੂਰੀ ਕਰਨ ਦੇ ਸੰਯੁਕਤ ਰਜਿਸਟਰਾਰ ਦੇ ਹੁਕਮ ਹੁਣ ਬੇਅਸਰ ਹੋ ਗਏ ਹਨ ਕਿਉਂਕਿ ਹੁਣ ਅਦਾਲਤ ਤਰੀਕ ਅਤੇ ਕੇਂਦਰੀ ਮੰਤਰੀ ਨਾਲ ਸਵਾਲਾਂ ਦੀ ਪ੍ਰਸੰਗਿਕਤਾ ਤੈਅ ਕਰੇਗੀ।  ਅਦਾਲਤ ਨੇ 12 ਫਰਵਰੀ ਨੂੰ ਸੁਣਵਾਈ ਦੀ ਤਰੀਕ ਤੈਅ ਕੀਤੀ ਹੈ।