ਨੋਇਡਾ ''ਚ ਕੋਰੋਨਾ ਦੇ ਘਟੇ ਮਾਮਲੇ, 24 ਘੰਟਿਆਂ ''ਚ ਸਿਰਫ ਇਕ ਕੇਸ ਆਇਆ ਸਾਹਮਣੇ

05/01/2020 1:33:29 AM

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਾਲ ਨੋਇਡਾ 'ਚ ਕੋਰੋਨਾ ਦੇ ਐਕਟਿਵ ਮਾਮਲੇ ਹੁਣ ਘੱਟ ਹੋਣ ਲੱਗੇ ਹਨ। ਇਹ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਸੰਖਿਆਂ ਘੱਟ ਕੇ ਸਿਰਫ 50 ਰਹਿ ਗਈ ਹੈ। ਵੀਰਵਾਰ ਨੂੰ ਗੌਤਮ ਬੁੱਧ 'ਚ ਕੋਰੋਨਾ ਦੇ ਮਰੀਜ਼ ਦਾ ਸਿਰਫ ਇਕ ਮਾਮਲਾ ਹੀ ਸਾਹਮਣੇ ਆਇਆ ਹੈ। ਵੀਰਵਾਰ ਨੂੰ 112 ਲੋਕਾਂ ਦੀ ਕੋਰੋਨਾ ਜਾਂਚ ਰਿਪੋਰਟ ਸਾਹਮਣੇ ਆਈ ਸੀ। ਜਿਸ 'ਚ ਸਿਰਫ ਇਕ 27 ਸਾਲ ਦੀ ਮਹਿਲਾ ਹੀ ਪਾਜ਼ੀਟਿਵ ਪਾਈ ਗਈ ਹੈ। ਮਹਿਲਾ ਸੈਕਟਰ 121 ਦੀ ਰਹਿਣ ਵਾਲੀ ਹੈ। ਨੋਇਡਾ 'ਚ ਜਿਸ ਤਰ੍ਹਾਂ ਨਾਲ ਸਖਤੀ ਹੈ, ਉਸ ਨੂੰ ਦੇਖ ਕੇ ਲਗਦਾ ਹੈ ਕਿ ਲਾਕਡਾਊਨ 3 ਮਈ ਤੋਂ ਬਾਅਦ ਵੀ ਜਾਰੀ ਰਹਿ ਸਕਦਾ ਹੈ। ਨੋਇਡਾ 'ਚ ਹੁਣ ਤਕ ਕੁਲ 138 ਕੋਰੋਨਾ ਮਰੀਜ਼ ਪਾਏ ਜਾ ਚੁੱਕੇ ਹਨ, ਜਿਸ 'ਚ 88 ਲੋਕ ਹੁਣ ਤਕ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਇਸ ਤਰ੍ਹਾਂ ਨਾਲ ਹੁਣ ਨੋਇਡਾ 'ਚ ਕੋਰੋਨਾ ਦੇ ਕੁਲ 50 ਐਕਟਿਵ ਮਾਮਲੇ ਬਚੇ ਹਨ।

Gurdeep Singh

This news is Content Editor Gurdeep Singh