ਸਕੂਲ ਵਿਚ ਵਿਦਿਆਰਥੀ ਦੀ ਸ਼ੱਕੀ ਹਲਾਤਾਂ ''ਚ ਮੌਤ

07/17/2017 9:59:03 AM

ਨਵੀਂ ਦਿੱਲੀ — ਰੋਹਿਣੀ ਸੈਕਟਰ-21 ਦੇ ਇਕ ਸਕੂਲ 'ਚ 11 ਸਾਲ ਦੇ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਸਕੂਲੀ ਵਿਦਿਆਰਥੀ ਦੀ ਮੌਤ ਦਾ ਕਾਰਣ ਜ਼ਿਆਦਾ ਕੁੱਟਮਾਰ ਹੋਣਾ ਦੱਸਿਆ ਗਿਆ ਹੈ। ਬੱਚੇ ਦੇ ਪਰਿਵਾਰ ਵਾਲਿਆਂ ਨੇ 5 ਵਿਦਿਆਰਥੀਆਂ 'ਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।