ਗੰਗਾ ਨਦੀਂ ''ਚ ਅਣਗਿਣਤ ਮਰੀਆਂ ਮੱਛੀਆਂ ਤੈਰਦੀਆਂ ਆਈਆਂ ਨਜ਼ਰ, ਮੰਤਰੀ ਨੇ ਕਾਰਵਾਈ ਕਰਨ ਦਾ ਦਿੱਤਾ ਹੁਕਮ

07/08/2017 12:29:24 PM

ਮੁੱਜ਼ਫਰਨਗਰ— ਉੱਤਰ ਪ੍ਰਦੇਸ਼ ਸ਼ੁੱਕਰਤਾਲ ਨਜ਼ਦੀਕ ਗੰਗਾ ਨਦੀਂ ਵਿਚ ਸੈਂਕੜਾਂ ਹੀ ਮਰੀਆਂ ਮੱਛੀਆਂ ਤੈਰਦੀ ਹੋਈਆਂ ਦਿਖਾਈ ਦਿੱਤੀਆਂ। ਇਸ ਤੋਂ ਬਾਅਦ ਕੇਂਦਰੀ ਮੰਤਰੀ ਸੰਜੀਵ ਬਲਿਆਨ ਨੇ ਇਲਾਕੇ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਕਾਰਵਾਈ ਕਰਨ ਦਾ ਹੁਕਮ ਦਿੱਤਾ।
ਪੁਲਸ ਅਧਿਕਾਰੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਨਦੀਂ 'ਚ ਉਤਰਾਖੰਡ ਵਲੋਂ ਉਦਯੋਗਾਂ 'ਚੋਂ ਨਿਕਲ ਰਹੇ ਪ੍ਰਦੂਸ਼ਿਤ ਜ਼ਹਿਰੀਲੇ ਤਰਲ ਕਾਰਨ ਮੱਛੀਆਂ ਮਰੀਆਂ ਹਨ। ਕੇਂਦਰ ਜਲ ਸੰਸਥਾਨ ਰਾਜਮੰਤਰੀ ਸੰਜੀਵ ਬਲਿਆਨ ਨੇ ਸ਼ੁੱਕਰਤਾਲ ਦਾ ਦੌਰਾ ਕੀਤਾ। ਇਹ ਕਸਬਾ ਭਗਵਾਨ ਹਨੂੰਮਾਨ 72 ਫੁੱਟ ਉੱਚੀ ਪ੍ਰਤਿਮਾ ਅਤੇ ਗੰਗਾ ਇਸ਼ਨਾਨ ਲਈ ਪ੍ਰਸਿੱਧ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ। ਉੱਤਰਾਖੰਡ ਦੇ ਅਣਜਾਣ ਉਦਯੋਗਾ ਦੇ ਖਿਲਾਫ ਧਾਰਾ 277, 284 ਅਤੇ 289 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਮੁਤਾਬਕ, ਮਾਮਲੇ ਦੀ ਜਾਂਚ ਲਈ ਇਕ ਦਲ ਨੂੰ ਉਤਰਾਖੰਡ ਭੇਜਿਆ ਜਾਵੇਗਾ। ਉੱਤਰ ਪ੍ਰਦੇਸ਼ ਪ੍ਰਦੂਸ਼ਣ ਨਿਯੰਤਰਨ ਬੋਰਡ ਦੇ ਇਕ ਦਲ ਨੇ ਸਥਾਨ ਦਾ ਮੁਆਇਨਾ ਕੀਤਾ ਅਤੇ ਫੋਰੇਂਸਿਕ ਜਾਂਚ ਲਈ ਪਾਣੀ ਦੇ ਨਮੂਨੇ ਇਕੱਠੇ ਕੀਤੇ ਹਨ।