ਡੀ.ਡੀ.ਏ. ਨੇ ਰਹਿਣ-ਵਸੇਰੇ ਨੂੰ ਕੀਤਾ ਨਸ਼ਟ, ਕੇਜਰੀਵਾਲ ਨੇ ਕਿਹਾ ਦੁਖਦ

05/20/2017 9:32:47 AM

ਨਵੀਂ ਦਿੱਲੀ— ਦੱਖਣੀ ਦਿੱਲੀ ਦੇ ਨਿਜਾਮੁਦੀਨ ਇਲਾਕੇ ''ਚ ਡੀ.ਡੀ.ਏ. (ਦਿੱਲੀ ਵਿਕਾਸ ਅਥਾਰਟੀ) ਨੇ ਔਰਤਾਂ ਅਤੇ ਬੱਚਿਆਂ ਦੇ ਰਹਿਣ-ਵਸੇਰੇ ਨੂੰ ਨਸ਼ਟ ਕਰ ਦਿੱਤਾ। ਇਸ ਨੂੰ ਲੈ ਕੇ ਰੋਸ ਅਤੇ ਵਿਵਾਦ ਦੀ ਸਥਿਤੀ ਪੈਦਾ ਹੋ ਗਈ ਹੈ। ਸ਼ਹਿਰੀ ਬਾਡੀ ਨੇ ਹਾਲਾਂਕਿ ਆਪਣੀ ਕਾਰਵਾਈ ਨੂੰ ਕਾਨੂੰਨਨ ਕਰਾਰ ਦਿੰਦੇ ਹੋਏ ਕਿਹਾ ਕਿ ਕਬਜ਼ਾ ਹਟਾਉਣ ਲਈ ਅਜਿਹਾ ਕੀਤਾ ਗਿਆ ਸੀ। ਇਸੇ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਡੀ.ਡੀ.ਏ. ਦੀ ਇਸ ਕਾਰਵਾਈ ''ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਨੇ ਟਵੀਟ ਕੀਤਾ,''''ਬਹੁਤ ਦੁਖਦ। ਦਿੱਲੀ ਸਰਕਾਰ ਦੇ ਰਹਿਣ-ਵਸੇਰੇ ਨੂੰ ਨਸ਼ਟ ਕਰ ਦਿੱਤਾ ਗਿਆ। ਔਰਤਾਂ, ਬੱਚਿਆਂ ਨੂੰ ਬੇਘਰ ਛੱਡ ਦਿੱਤਾ ਗਿਆ। ਉਨ੍ਹਾਂ ਨੂੰ ਹੋਰ ਰਹਿਣ-ਵਸੇਰਿਆਂ ''ਚ ਲਿਜਾਇਆ ਜਾ ਰਿਹਾ ਹੈ।'''' ਡੀ.ਡੀ.ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਸੰਪਰਕ ਕੀਤੇ ਜਾਣ ''ਤੇ ਦੱਸਿਆ,''''ਨਸ਼ਟ ਕੀਤੇ ਜਾਣ ਦੀ ਕਾਰਵਾਈ ਪੂਰੀ ਤਰ੍ਹਾਂ ਨਾਲ ਸਟੈਚੁਟਰੀ ਸੀ ਅਤੇ ਦਿੱਲੀ ਉੱਚ ਅਦਾਲਤ ਦੇ ਫੈਸਲੇ ਅਨੁਸਾਰ ਇਹ ਕੀਤਾ ਗਿਆ।''''

 

Disha

This news is News Editor Disha