15 ਦਿਨਾਂ ਨਿਆਂਇਕ ਹਿਰਾਸਤ ''ਚ ਡੀ.ਸੀ.ਪੀ. ਦਵਿੰਦਰ ਸਿੰਘ

01/24/2020 12:37:16 AM

ਜੰਮੂ — ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ 'ਚ ਗ੍ਰਿਫਤਾਰ ਜੰਮੂ ਕਸ਼ਮੀਰ ਦੇ ਮੁਅੱਤਲ ਡੀ.ਐੱਸ.ਪੀ. ਦਵਿੰਦਰ ਸਿੰਘ ਨੂੰ ਵੀਰਵਾਰ ਨੂੰ ਜੰਮੂ ਦੀ ਇਕ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ ਚਾਰ ਸਹਿ-ਦੋਸ਼ੀਆਂ ਨੂੰ 15 ਦਿਨ ਦੀ ਐੱਨ.ਆਈ.ਏ. ਹਿਰਾਸਤ 'ਚ ਭੇਜ ਦਿੱਤਾ ਗਿਆ।
ਐੱਨ.ਆਈ.ਏ. ਨੇ ਸਿੰਘ ਨਾਲ ਗ੍ਰਿਫਤਾਰ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀਂ ਦੇ ਭਰਾ ਸਈਅਦ ਇਰਫਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਵੀ ਅਦਾਲਤ 'ਚ ਪੇਸ਼ ਕੀਤਾ। ਸਿੰਘ ਨੂੰ ਉਨ੍ਹਾਂ ਦੋ ਅੱਤਵਾਦੀਆਂ ਨਾਲ ਵਿਸ਼ੇਸ਼ ਐੱਨ.ਆਈ.ਏ. ਅਦਾਲਤ 'ਚ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਉਹ ਜੰਮੂ ਕਸ਼ਮੀਰ ਤੋਂ ਬਾਹਰ ਭੇਜਣ 'ਚ ਮਦਦ ਕਰ ਰਿਹਾ ਸੀ।
ਇਨ੍ਹਾਂ ਦੇ ਦੋ ਸਾਥੀਆਂ ਨੂੰ ਵੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਰਾਸ਼ਟਰੀ ਜਾਂਚ ਏਜੰਸੀ ਐੱਨ.ਆਈ.ਏ. ਨੇ ਸਾਰੇ ਪੰਜ ਲੋਕਾਂ ਨਾਲ ਪੁੱਛਗਿੱਛ ਲਈ ਉਨ੍ਹਾਂ ਦੀ 15 ਦਿਨ ਦੀ ਹਿਰਾਸਤ ਮੰਗੀ। ਅਦਾਲਤ ਨੇ ਅਪੀਲ ਸਵੀਕਾਰ ਕਰ ਲਈ।

Inder Prajapati

This news is Content Editor Inder Prajapati