ਦਯਾਸ਼ੰਕਰ ਸਿੰਘ ਦੀ ਪਤਨੀ ਸਵਾਤੀ ਸਿੰਘ ਹੋ ਸਕਦੀ ਹੈ ਭਾਜਪਾ ''ਚ ਸ਼ਾਮਲ

07/23/2016 6:01:38 PM

ਲਖਨਊ— ਮਾਇਆਵਤੀ ਦੇ ਖਿਲਾਫ ਗਲਤ ਟਿੱਪਣੀ ਕਰਨ ਵਾਲੇ ਭਾਜਪਾ ਤੋਂ ਬਰਖਾਸਤ ਨੇਤਾ ਦਯਾਸ਼ੰਕਰ ਦੀ ਪਤਨੀ ਸਵਾਤੀ ਸਿੰਘ ਦੇ ਭਾਜਪਾ ''ਚ ਸ਼ਾਮਲ ਹੋਣ ਦੀ ਅਟਕਲਾਂ ਲੱਗ ਰਹੀਆਂ ਹਨ। ਦਰਅਸਲ ਦਯਾਸ਼ੰਕਰ ਦੀ ਟਿੱਪਣੀ ਤੋਂ ਬਾਅਦ ਭਾਜਪਾ ਇਕਦਮ ਬੈਕਫੁੱਟ ''ਤੇ ਆ ਗਈ ਸੀ। ਪ੍ਰਦਰਸ਼ਨ ਦੌਰਾਨ ਬਸਪਾ ਵਰਕਰਾਂ ਵੱਲੋਂ ਸਵਾਤੀ ਸਿੰਘ, ਉਨ੍ਹਾਂ ਦੀ ਬੇਟੀ ਅਤੇ ਮਾਂ ਦੇ ਖਿਲਾਫ ਦਿੱਤੀਆਂ ਗਈਆਂ ਗਾਲ੍ਹਾਂ ''ਤੇ ਸਵਾਤੀ ਸਿੰਘ ਨੇ ਮੀਡੀਆ ਦੇ ਸਾਹਮਣੇ ਆ ਕੇ ਜਿਸ ਅੰਦਾਜ ''ਚ ਬਸਪਾ ਨੇਤਾਵਾਂ ''ਤੇ ਹਮਲਾ ਬੋਲਿਆ, ਉਸ ਨਾਲ ਭਾਜਪਾ ਨੂੰ ਇਕ ਨਵੀਂ ਊਰਜਾ ਮਿਲੀ।
ਸ਼ਨੀਵਾਰ ਨੂੰ ਬੇਟੀ ਦੇ ਸਨਮਾਨ ''ਚ ਭਾਜਪਾ ਮੈਦਾਨ ''ਚ ਨਾਅਰੇ ਨਾਲ ਭਾਜਪਾ ਨੇ ਬਸਪਾ ਨੇਤਾਵਾਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਇੰਨਾ ਹੀ ਨਹੀਂ ਮੀਡੀਆ ''ਤੇ ਸਵਾਤੀ ਸਿੰਘ ਨੇ ਜਿਸ ਅੰਦਾਜ ''ਚ ਬਸਪਾ ਨੇਤਾਵਾਂ ਨੂੰ ਜਵਾਬ ਦਿੱਤਾ, ਉਹ ਕਾਫੀ ਪ੍ਰਭਾਵਸ਼ਾਲੀ ਰਿਹਾ। ਕਿਹਾ ਜਾ ਰਿਹਾ ਹੈ ਕਿ ਸਵਾਤੀ ਸਿੰਘ ਦੇ ਇਸ ਅੰਦਾਜ ਨਾਲ ਭਾਜਪਾ ਨੇਤਾ ਕਾਫੀ ਖੁਸ਼ ਹਨ। ਭਾਜਪਾ ਸੂਤਰਾਂ ਅਨੁਸਾਰ ਸਵਾਤੀ ਸਿੰਘ ਨੂੰ ਭਾਜਪਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ''ਚ ਉਮੀਦਵਾਰ ਬਣਾ ਸਕਦੀ ਹੈ।

Disha

This news is News Editor Disha