ਦਾਜ ਖਾਤਰ ਸਹੁਰਿਆਂ ਨੇ ਨੂੰਹ ਨਾਲ ਇੰਨਾ ਕਹਿਰ ਵਰ੍ਹਾਇਆ ਕਿ ਪੜ੍ਹ ਕੇ ਤੁਹਾਡੇ ਵੀ ਨਿਕਲ ਜਾਣਗੇ ਹੰਝੂ

11/30/2015 2:36:37 PM

 
ਅਸ਼ੋਕਨਗਰ— ਮੱਧ ਪ੍ਰਦੇਸ਼ ਦੇ ਅਸ਼ੋਕਨਗਰ ਜ਼ਿਲੇ ਵਿਚ ਸਹੁਰੇ ਵਾਲਿਆਂ ਵਲੋਂ ਦਾਜ ਦੀ ਮੰਗ ਨੂੰ ਲੈ ਕੇ ਆਪਣੀ ਨੂੰਹ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕਰਦੇ ਹੋਏ ਬੁਰੀ ਤਰ੍ਹਾਂ ਨਾਲ ਸੜੀ ਹੋਈ ਹਾਲਤ ਵਿਚ 10 ਦਿਨ ਤਕ ਘਰ ''ਚ ਕੈਦ ਕਰ ਕੇ ਰੱਖਣ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿਪਰਈ ਥਾਣਾ ਸੂਤਰਾਂ ਨੇ ਦੱਸਿਆ ਕਿ ਪਿੰਡ ਮਲਾਵਨੀ ਵਿਚ ਇਕ ਪਰਿਵਾਰ ਨੇ ਆਪਣੀ ਨੂੰਹ ਨੂੰ ਜ਼ਿੰਦਾ ਸਾੜ ਕੇ 10 ਦਿਨ ਤਕ ਕਮਰੇ ਵਿਚ ਬੰਦ ਰੱਖ ਕੇ ਤਸੀਹੇ ਦਿੱਤੇ। ਨੂੰਹ ਲਗਭਗ 80 ਫੀਸਦੀ ਸੜੀ ਹੋਈ ਹਾਲਤ ''ਚ 10 ਦਿਨ ਤਕ ਕਮਰੇ ''ਚ ਬੰਦ ਰਹੀ। ਹੁਣ ਉਸ ਨੂੰ ਭੋਪਾਲ ਦੇ ਇਕ ਹਸਪਤਾਲ ''ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। 
ਪੁਲਸ ਨੇ ਪੀੜਤ ਔਰਤ ਕੀਰਤੀ ਰਘੁਵੰਸ਼ੀ (26) ਦੇ ਹਵਾਲੇ ਤੋਂ ਦੱਸਿਆ ਕਿ ਉਸ ਨੂੰ 12 ਨਵੰਬਰ ਦੀ ਦੁਪਹਿਰ ਨੂੰ ਸਹੁਰੇ ਸਤਿੰਦਰ, ਸੱਸ ਭੁਰੀਆਬਾਈ, ਪਤੀ ਸੋਨੂੰ ਅਤੇ ਹੋਰ ਪਰਿਵਾਰ ਵਾਲਿਆਂ ਨੇ ਘਰ ''ਚ ਖਾਣਾ ਬਣਾਉਂਦੇ ਸਮੇਂ ਮਿੱਟੀ ਦਾ ਤੇਲ ਛਿੜਕ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਦੋਸ਼ੀਆਂ ਨੇ ਬੁਰੀ ਤਰ੍ਹਾਂ ਨਾਲ ਝੁਲਸੀ ਨੂੰਹ ਨੂੰ ਸੜੀ ਹੋਈ ਹਾਲਤ ਵਿਚ 10 ਦਿਨ ਤਕ ਕਮਰੇ ''ਚ ਕੈਦ ਕਰ ਕੇ ਰੱਖਿਆ। ਪੁਲਸ ਨੇ ਦੱਸਿਆ ਕਿ ਗੁਆਂਢੀਆਂ ਅਤੇ ਪੇਕੇ ਪਰਿਵਾਰ ਵਾਲਿਆਂ ਦੀ ਦਖਲ ਅੰਦਾਜ਼ੀ ਤੋਂ ਬਾਅਦ 21 ਨਵੰਬਰ ਨੂੰ ਉਸ ਨੂੰ ਭੋਪਾਲ ਦੇ ਇਕ ਪ੍ਰਾਈਵੇਟ ਹਸਪਤਾਲ ''ਚ ਭਰਤੀ ਕਰਾਇਆ ਗਿਆ, ਜਿੱਥੇ ਉਸ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਪੁਲਸ ਨੇ ਦੋਸ਼ੀਆਂ ''ਤੇ ਦਾਜ ਨਾਲ ਸੰਬੰਧਤ ਐਕਟ ਅਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਦੇ ਹੋਏ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

Tanu

This news is News Editor Tanu