ਇਸ ਬੱਚੀ ਦੇ ਸਵਾਲਾਂ ਨੇ ਕਰ ਦਿੱਤੀ ਮੋਦੀ ਸਰਕਾਰ ਦੇ ਮੰਤਰੀ ਦੀ ਬੋਲਤੀ ਬੰਦ! (ਤਸਵੀਰਾਂ)

07/27/2016 3:01:28 PM

ਗੁਜਰਾਤ— ਇੱਥੋਂ ਦੇ ਊਨਾ ''ਚ ਹੋਏ ਦਲਿਤ ਕਾਂਡ ਦੀ ਚਰਚਾ ਪੂਰੇ ਦੇਸ਼ ''ਚ ਹੈ। ਇਸੇ ਸਿਲਸਿਲੇ ''ਚ ਮੋਦੀ ਸਰਕਾਰ ਦੇ ਮੰਤਰੀ ਪੁਰਸ਼ੋਤਮ ਰੂਪਾਲਾ ਜਦੋਂ ਪੀੜਤਾਂ ਨੂੰ ਮਿਲਣ ਪੁੱਜੇ ਤਾਂ ਉੱਥੇ ਦਿਸ਼ਾ ਨਾਂ ਦੀ ਇਕ ਬੱਚੀ ਵੀ ਆਪਣੇ ਸਵਾਲਾਂ ਦਾ ਪਰਚਾ ਲਏ ਮੰਤਰੀ ਕੋਲ ਪੁੱਜ ਗਈ। ਦਿਸ਼ਾ ਪਿਛਲੇ 2 ਹਫਤਿਆਂ ਤੋਂ ਟੀ.ਵੀ. ਦੇਖ ਰਹੀ ਹੈ ਕਿ ਨੇਤਾ ਊਨਾ ਆਉਂਦੇ ਹਨ, ਜ਼ਖਮਾਂ ''ਤੇ ਸਿਆਸਤ ਚਮਕਾ ਕੇ ਚੱਲੇ ਜਾਂਦੇ ਹਨ। ਪਿੰਡ ਵਾਲੇ ਨੇਤਾਵਾਂ ਦੇ ਸਵਾਗਤ ''ਚ ਰੁਝੇ ਰਹਿੰਦੇ ਹਨ।
ਦਿਸ਼ਾ ਨੂੰ ਆਪਣੇ ਪਿਤਾ ਤੋਂ ਪਤਾ ਲੱਗਾ ਹੈ ਕਿ ਰੂਪਾਲਾ ਊਨਾ ਆਉਣ ਵਾਲੇ ਹਨ ਤਾਂ ਫਿਰ ਉਹ ਵੀ ਇੱਥੇ ਪੁੱਜ ਗਈ ਅਤੇ ਮੰਤਰੀ ਨੂੰ ਸਵਾਲ ਕੀਤਾ ਕਿ ਜਦੋਂ ਦਲਿਤਾਂ ਨਾਲ ਅੱਤਿਆਚਾਰ ਹੋ ਰਿਹਾ ਸੀ, ਉਦੋਂ ਊਨਾ ਤਹਿਸੀਲ ''ਚ 4 ਹੀ ਪੁਲਸ ਵਾਲੇ ਸਨ, ਬਾਕੀ ਪੁਲਸ ਕਿੱਥੇ ਗਈ ਸੀ? ਦਿਸ਼ਾ ਨੇ ਇਹ ਵੀ ਪੁੱਛਿਆ ਕਿ ਪੁਲਸ ਨੇ ਕਿਉਂ 25 ਲੋਕਾਂ ''ਚੋਂ 16 ਨੂੰ ਹੀ ਗ੍ਰਿਫਤਾਰ ਕੀਤਾ, ਬਾਕੀ ਦੇ ਲੋਕ ਕਿੱਥੇ ਹਨ? ਦਿਸ਼ਾ ਦੇ ਸਵਾਲ ਕਿਸੇ ਨੂੰ ਵੀ ਹੈਰਾਨ ਕਰ ਦੇਣ ਵਾਲੇ ਸਨ, ਜਿਨ੍ਹਾਂ ਦਾ ਜਵਾਬ ਮੰਤਰੀ ਵੀ ਨਹੀਂ ਦੇ ਸਕੇ ਅਤੇ ਉਨ੍ਹਾਂ ਨੇ ਦਿਸ਼ਾ ਦੇ ਸਵਾਲਾਂ ''ਤੇ ਚੁੱਪੀ ਸਾਧ ਲਈ। 
ਜ਼ਿਕਰਯੋਗ ਹੈ ਕਿ ਊਨਾ ਦੇ ਗੀਰ ਸੋਮਨਾਥ ਜ਼ਿਲੇ ''ਚ ਕਥਿਤ ਗਾਂ ਦੀ ਹੱਤਿਆ ਦੇ ਦੋਸ਼ ''ਚ 4 ਦਲਿਤ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ, ਜਿਸ ਤੋਂ ਬਾਅਦ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੱਕ ਊਨਾ ਆਏ ਸਨ ਪਰ ਦੇਸ਼ ''ਚ ਦਲਿਤਾਂ ''ਤੇ ਅੱਤਿਆਚਾਰ ਦਾ ਸਿਲਸਿਲਾ ਕਦੋਂ ਰੁਕੇਗਾ, ਇਸ ਦਾ ਜਵਾਬ ਕਿਸੇ ਕੋਲ ਨਹੀਂ ਸੀ।

Disha

This news is News Editor Disha