ਦਲਿਤਾਂ ਨੂੰ ਮਿਲਿਆ ਰਾਖਵਾਂਕਰਨ ਖਤਮ ਕਰਨਾ ਭਾਜਪਾ ਦਾ ਅਸਲੀ ਏਜੰਡਾ : ਕਾਂਗਰਸ

08/19/2019 2:38:11 PM

ਨਵੀਂ ਦਿੱਲੀ— ਰਾਖਵਾਂਕਰਨ 'ਤੇ ਦੋਸਤੀ ਵਾਲੇ ਮਾਹੌਲ 'ਚ ਚਰਚਾ ਨਾਲ ਜੁੜੀ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੀ ਟਿੱਪਣੀ ਨੂੰ ਲੈ ਕੇ ਕਾਂਗਰਸ ਨੇ ਸੋਮਵਾਰ ਨੂੰ ਭਾਜਪਾ 'ਤੇ ਨਿਸ਼ਾਨਾ ਸਾਧਿਆ। ਕਾਂਗਰਸ ਨੇ ਭਾਜਪਾ 'ਤੇ ਦੋਸ਼ ਲਗਾਇਆ ਕਿ ਦਲਿਤਾਂ ਅਤੇ ਪਿਛੜਿਆਂ ਨੂੰ ਮਿਲਿਆ ਰਾਖਵਾਂਕਰਨ ਖਤਮ ਕਰਨਾ ਹੀ ਸੱਤਾਧਾਰੀ ਪਾਰਟੀ ਦਾ ਅਸਲੀ ਏਜੰਡਾ ਹੈ। ਭਾਗਵਤ ਦੇ ਬਿਆਨ ਨਾਲ ਜੁੜੀ ਖਬਰ ਟਵਿੱਟਰ 'ਤੇ ਸ਼ੇਅਰ ਕਰਦੇ ਹੋਏ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ,''ਗਰੀਬਾਂ ਦੇ ਅਧਿਕਾਰਾਂ 'ਤੇ ਹਮਲਾ, ਸੰਵਿਧਾਨ ਸਮਝੌਤਾ ਅਧਿਕਾਰਾਂ ਨੂੰ ਕੁਚਲਣਾ, ਦਲਿਤਾਂ-ਪਿਛੜਿਆਂ ਦੇ ਅਧਿਕਾਰ ਖੋਹਣਾ ਇਹ ਅਸਲੀ ਭਾਜਪਾਈ ਏਜੰਡਾ ਹੈ।'' ਉਨ੍ਹਾਂ ਨੇ ਇਹ ਵੀ ਕਿਹਾ,''ਰਾਸ਼ਟਰੀ ਸੋਇਮ ਸੇਵਕ ਸੰਘ-ਭਾਜਪਾ ਦਾ ਦਲਿਤ-ਪਿਛੜਾ ਵਿਰੋਧੀ ਚਿਹਰਾ ਉਜਾਗਰ ਹੋਇਆ। ਗਰੀਬਾਂ ਦੇ ਰਾਖਵਾਂਕਰਨ ਨੂੰ ਖਤਮ ਕਰਨ ਦੀ ਯੋਜਨਾ ਅਤੇ ਸੰਵਿਧਾਨ ਬਦਲਣ ਦੀ ਉਨ੍ਹਾਂ ਦੀ ਅਗਲੀ ਨੀਤੀ ਬੇਨਕਾਬ ਹੋਈ।''ਜ਼ਿਕਰਯੋਗ ਹੈ ਕਿ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਮੁਖੀ ਮੋਹਨ ਭਾਗਵਤ ਨੇ ਐਤਵਾਰ ਨੂੰ ਕਥਿਤ ਤੌਰ 'ਤੇ ਕਿਹਾ ਸੀ ਕਿ ਜੋ ਰਾਖਵਾਂਕਰਨ ਦੇ ਪੱਖ 'ਚ ਹਨ ਅਤੇ ਜੋ ਇਸ ਦੇ ਵਿਰੁੱਧ ਹਨ, ਉਨ੍ਹਾਂ ਲੋਕਾਂ ਦਰਮਿਆਨ ਇਸ 'ਤੇ ਦੋਸਤੀ ਵਾਲੇ ਮਾਹੌਲ 'ਚ ਗੱਲਬਾਤ ਹੋਣੀ ਚਾਹੀਦੀ ਹੈ। ਭਾਗਵਤ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਰਾਖਵਾਂਕਰਨ 'ਤੇ ਗੱਲ ਕੀਤੀ ਸੀ ਪਰ ਇਸ ਨਾਲ ਕਾਫ਼ੀ ਹੰਗਾਮਾ ਹੋਇਆ ਅਤੇ ਪੂਰੀ ਚਰਚਾ ਅਸਲ ਮੁੱਦੇ ਤੋਂ ਭਟਕ ਗਈ। ਉਨ੍ਹਾਂ ਨੇ ਇੱਥੇ ਇਕ ਪ੍ਰੋਗਰਾਮ 'ਚ ਇਹ ਵੀ ਕਿਹਾ ਕਿ ਰਾਖਵਾਂਕਰਨ ਦਾ ਪੱਖ ਲੈਣ ਵਾਲਿਆਂ ਨੂੰ ਉਨ੍ਹਾਂ ਲੋਕਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਬੋਲਣਾ ਚਾਹੀਦਾ, ਜੋ ਇਸ ਦੇ ਵਿਰੁੱਧ ਹਨ ਅਤੇ ਇਸੇ ਤਰ੍ਹਾਂ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਇਸ ਦਾ ਸਮਰਥਨ ਕਰਨ ਵਾਲਿਆਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਬੋਲਣਾ ਚਾਹੀਦਾ।

DIsha

This news is Content Editor DIsha