ਦਾਦਰੀ ਕਾਂਡ : ਜ਼ਖਮਾਂ ਨੂੰ ਭੁਲਾਉਣ ਲਈ ਅਖਲਾਕ ਦੇ ਪਰਿਵਾਰ ਨੇ ਛੱਡਿਆ ਪਿੰਡ

10/07/2015 12:09:09 PM


ਨਵੀਂ ਦਿੱਲੀ- ਦਾਦਰੀ ਦੇ ਪਿੰਡ ਬਿਸਾਹੜਾ ''ਚ ਗਊ ਦਾ ਮਾਸ ਖਾਣ ਦੀ ਅਫਵਾਹ ਕਾਰਨ ਅਖਲਾਕ ਨਾਂ ਦੇ ਵਿਅਕਤੀ ਦੀ ਲੋਕਾਂ ਦੀ ਭੀੜ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੇ ਪੁੱਤਰ ਦਾਨਿਸ਼ ਨੂੰ ਵੀ ਕੁੱਟਿਆ ਗਿਆ। ਜਿਸ ਕਾਰਨ ਬੇਟਾ ਦਾਨਿਸ਼ ਗੰਭੀਰ ਹਾਲਤ ''ਚ ਹਸਪਤਾਲ ''ਚ ਭਰਤੀ ਹੈ। ਇਸ ਘਟਨਾ ਤੋਂ ਮਿਲੇ ਜ਼ਖਮਾਂ ਨੂੰ ਭੁਲਾਉਣ ਲਈ ਪਿੰਡ ਛੱਡ ਕੇ ਪਰਿਵਾਰ ਦਿੱਲੀ ਸ਼ਿਫਟ ਹੋ ਗਿਆ। ਦਾਨਿਸ਼ ਦੇ ਚਾਚਾ ਅਫਜਾਲ ਨੇ ਦੱਸਿਆ ਕਿ ਦਾਨਿਸ਼ ਦਾ ਭਰਾ ਸਰਤਾਜ ਉਸ ਨੂੰ ਅਤੇ ਪਰਿਵਾਰ ਨੂੰ ਆਪਣੇ ਨਾਲ ਹੀ ਰੱਖਣਾ ਚਾਹੁੰਦਾ ਹੈ। ਅਖਲਾਕ ਦਾ ਵੱਡਾ ਪੁੱਤਰ ਸਰਤਾਜ ਹਵਾਈ ਫੌਜ ਵਿਚ ਹੈ। 
ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਦਮੇ ''ਚ ਹੈ। ਆਖਰਕਾਰ ਬਿਨਾਂ ਕਿਸੇ ਕਾਰਨ ਉਨ੍ਹਾਂ ਦੇ ਪਿਤਾ ਨੂੰ ਇੰਨੀ ਵੱਡੀ ਸਜ਼ਾ ਦੇ ਦਿੱਤੀ ਗਈ। ਅਖਲਾਕ ਦੇ ਬੇਟੀ ਰੋ-ਰੋ ਕੇ ਇਹ ਹੀ ਪੁੱਛ ਰਹੀ ਹੈ ਕਿ ਆਖਰਕਾਰ ਉਸ ਦੇ ਪਿਤਾ ਦਾ ਕਸੂਰ ਕੀ ਸੀ? ਓਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਫਿਕਰਾਪ੍ਰਸਤੀ ਤੋਂ ਦੂਰੀ ਵਰਤਣ ਦੀ ਅਪੀਲ ਕੀਤੀ ਹੈ। ਇਸ ਘਟਨਾ ਦੀ ਜਿੱਥੇ ਚਾਰੋਂ ਪਾਸੇ ਨਿੰਦਾ ਹੋ ਰਹੀ ਹੈ, ਉੱਥੇ ਹੀ ਨੇਤਾਵਾਂ ਵਲੋਂ ਰਾਜਨੀਤੀ ਵੀ ਜਾਰੀ ਹੈ।¶


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

This news is News Editor Tanu