ਦਾਤੀ ਮਹਾਰਾਜ ਦੀਆਂ ਮੁਸ਼ਕਲਾਂ ਵਧੀਆਂ, ਹਾਈਕੋਰਟ ਪੁੱਜੀ ਰੇਪ ਪੀੜਤਾ

07/18/2018 1:09:13 PM

ਨਵੀਂ ਦਿੱਲੀ— ਦਾਤੀ ਮਹਾਰਾਜ 'ਤੇ ਰੇਪ ਦਾ ਦੋਸ਼ ਲਗਾਉਣ ਵਾਲੀ ਪੀੜਤ ਲੜਕੀ ਦਿੱਲੀ ਹਾਈਕੋਰਟ ਪੁੱਜ ਗਈ ਹੈ। ਹਾਈਕੋਰਟ 'ਚ ਪੀੜਤਾ ਨੇ ਪਟੀਸ਼ਨ ਦਰਜ ਕਰਕੇ ਨਿਆਂ ਦੀ ਗੁਹਾਰ ਲਗਾਈ ਹੈ। ਉਸ ਦੀ ਮੰਗ ਹੈ ਕਿ ਇਸ ਮਾਮਲੇ 'ਚ ਪਹਿਲਾਂ ਦਾਤੀ ਮਹਾਰਾਜ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ, ਦੂਜਾ ਇਸ ਕੇਸ ਦੀ ਸੀ.ਬੀ.ਆਈ. ਜਾਂਚ ਕਰਵਾਈ ਜਾਵੇ, ਤੀਜੀ ਮੰਗ ਹੈ ਕਿ ਦਾਤੀ ਮਹਾਰਾਜ ਦੇ ਦੋ ਆਸ਼ਰਮਾਂ ਨੂੰ ਸੀਲ ਕੀਤਾ ਜਾਵੇ, ਜਿੱਥੇ ਰੇਪ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਦਿੱਲੀ ਹਾਈਕੋਰਟ ਇਸ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰ ਸਕਦਾ ਹੈ। ਪੀੜਤਾ ਨੇ ਕਿਹਾ ਕਿ ਐੱਫ.ਆਈ.ਆਰ. ਦਰਜ ਕਰਵਾਉਣ ਦੇ ਬਾਅਦ ਤੋਂ ਹੀ ਉਸ ਦੀ ਜਾਨ ਨੂੰ ਖਤਰਾ ਹੈ। ਹੁਣ ਤੱਕ ਦਾਤੀ ਮਹਾਰਾਜ ਦੀ ਗ੍ਰਿਫਤਾਰੀ ਨਾ ਹੋਣ ਨਾਲ ਉਸ ਦਾ ਡਰ ਹੋਰ ਵਧ ਗਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਪੀੜਤਾ ਨੇ ਐੱਫ.ਆਈ.ਆਰ. ਦਰਜ ਕਰਵਾਉਣ ਦੇ ਬਾਅਦ ਕੋਰਟ ਦਾ ਰੁਖ ਕੀਤਾ ਹੋਵੇ। ਦਿੱਲੀ ਪੁਲਸ ਦਾਤੀ ਮਹਾਰਾਜ ਨੂੰ ਕਈ ਵਾਰ ਪੁੱਛਗਿਛ ਲਈ ਬੁਲਾ ਚੁੱਕੀ ਹੈ ਪਰ ਹੁਣ ਤੱਕ ਇਸ ਮਾਮਲੇ 'ਚ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।