ਜੰਮੂ-ਕਸ਼ਮੀਰ : ਪੁਲਵਾਮਾ ''ਚ ਗੈਸ ਸਿਲੰਡਰ ''ਚ ਧਮਾਕਾ, 1 ਦੀ ਮੌਤ ਤੇ 3 ਝੁਲਸੇ

06/14/2020 5:21:28 PM

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਅਵੰਤੀਪੋਰਾ 'ਚ ਐਤਵਾਰ ਭਾਵ ਅੱਜ ਇਕ ਗੈਸ ਸਿਲੰਡਰ ਵਿਚ ਧਮਾਕਾ ਹੋਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 3 ਹੋਰ ਲੋਕ ਝੁਲਸ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅਵੰਤੀਪੋਰਾ ਵਿਚ ਦੁਪਹਿਰ ਬਾਅਦ ਇਕ ਲੋਹਾਰ ਦੀ ਕਾਰਜਸ਼ਾਲਾ ਵਿਚ ਗੈਸ ਸਿਲੰਡਰ 'ਚ ਧਮਾਕਾ ਹੋਇਆ, ਜਿਸ ਵਿਚ ਮਾਲਕ ਸਮੇਤ 4 ਲੋਕਾਂ ਗੰਭੀਰ ਰੂਪ ਨਾਲ ਝੁਲਸ ਗਏ। ਚਾਰੋਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਲੋਹਾਰ ਦੀ ਮੌਤ ਹੋ ਗਈ। ਸੂਤਰਾਂ ਮੁਤਾਬਤ 3 ਹੋਰ ਝੁਲਸੇ ਲੋਕਾਂ ਦੀ ਸਥਿਤੀ ਸਥਿਰ ਹੈ। ਮ੍ਰਿਤਕ ਦੀ ਪਹਿਚਾਣ ਮੁਹੰਮਦ ਇਸਮਾਈਲ ਦੇ ਰੂਪ ਵਿਚ ਹੋਈ ਹੈ।

Tanu

This news is Content Editor Tanu