ਤੂਫਾਨ ''ਵਾਯੂ'' 24 ਘੰਟਿਆਂ ਦੌਰਾਨ ਲੈ ਸਕਦਾ ਹੈ ਭਿਆਨਕ ਰੂਪ : ਮੌਸਮ ਵਿਭਾਗ

06/11/2019 12:10:30 PM

ਤਿਰੁਅਨੰਤਪੁਰਮ— ਅਰਬ ਸਾਗਰ ਦੇ ਦੱਖਣੀ-ਪੂਰਬੀ ਅਤੇ ਪੂਰਬੀ-ਮੱਧ ਖੇਤਰ ਦੇ ਉੱਪਰ ਬਣ ਰਿਹਾ ਚੱਕਰਵਾਤੀ ਤੂਫਾਨ 'ਵਾਯੂ' 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ-ਉੱਤਰ ਪੱਛਮੀ ਖੇਤਰ ਵੱਲ ਵਧ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਇਕ ਬੁਲੇਟਿਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਦੱਸਿਆ ਕਿ ਤੂਫਾਨ 11 ਜੂਨ ਨੂੰ ਤੜਕੇ 2.30 ਵਜੇ ਅਰਬ ਸਾਗਰ ਦੇ ਪੂਰਬੀ-ਮੱਧ ਹਿੱਸੇ ਦੇ ਉੱਪਰ ਪਹੁੰਚ ਗਿਆ। ਤੂਫਾਨ 'ਵਾਯੂ' ਹੁਣ ਲਕਸ਼ਦੀਪ ਤੋਂ 410 ਕਿਲੋਮੀਟਰ, ਮੁੰਬਈ ਤੋਂ 600 ਕਿਲੋਮੀਟਰ ਅਤੇ ਗੁਜਰਾਤ ਤੋਂ 740 ਕਿਲੋਮੀਟਰ ਦੀ ਦੂਰੀ 'ਤੇ ਬਣਿਆ ਹੋਇਆ ਹੈ।

ਤੂਫਾਨ ਦੇ ਅਗਲੇ 24 ਘੰਟਿਆਂ ਦੌਰਾਨ ਭਿਆਨਕ ਚੱਕਰਵਾਤੀ ਤੂਫਾਨ ਦਾ ਰੂਪ ਲੈਣ ਦਾ ਖਦਸ਼ਾ ਹੈ। ਤੂਫਾਨ 'ਵਾਯੂ' ਦੇ 13 ਜੂਨ ਦੀ ਸਵੇਰ ਤੱਕ ਗੁਜਰਾਤ ਦੇ ਪੋਰਬੰਦਰ ਅਤੇ ਮਹੁਆ ਤੱਟ ਤੱਕ ਪਹੁੰਚਣ ਦਾ ਖਦਸ਼ਾ ਹੈ। 'ਵਾਯੂ' ਕਾਰਨ 110-120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

DIsha

This news is Content Editor DIsha