ਮਹਾਰਾਸ਼ਟਰ 'ਚ ਮੰਡਰਾਇਆ ਚੱਕਰਵਤੀ ਤੂਫਾਨ 'ਕਯਾਰ' ਦਾ ਖਤਰਾ

10/25/2019 5:55:24 PM

ਮੁੰਬਈ—ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਚੱਕਰਵਤੀ ਤੂਫਾਨ ਕਯਾਰ ਦੇ ਚੱਲਦਿਆਂ ਅਗਲੇ 12 ਘੰਟਿਆਂ 'ਚ ਮਹਾਰਾਸ਼ਟਰ ਦੇ ਤੱਟੀ ਜ਼ਿਲਿਆਂ ਰਤਨਾਗਿਰੀ ਅਤੇ ਸਿੰਧੂਦੁਰਗਾ 'ਚ ਬੇਹੱਦ ਭਾਰੀ ਬਾਰਿਸ਼ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ) ਦੇ ਮੁੰਬਈ ਕੇਂਦਰ ਵੱਲੋਂ ਅੱਜ ਦੁਪਹਿਰ ਨੂੰ ਇਹ ਚਿਤਾਵਨੀ ਜਾਰੀ ਕੀਤੀ ਗਈ ਹੈ। ਅਰਬ ਸਾਗਰ 'ਚ ਸ਼ੁੱਕਰਵਾਰ ਦੀ ਸਵੇਰਸਾਰ ਇੱਕ ਡੂੰਘੀ ਗੜਬੜੀ ਤੇਜ਼ ਹੋ ਗਈ ਹੈ।

ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਅਗਲੇ 12 ਘੰਟਿਆਂ ਦੌਰਾਨ ਕਯਾਰ ਇੱਕ ਸ਼ਕਤੀਸ਼ਾਲੀ ਚੱਕਰਵਾਤ 'ਚ ਬਦਲ ਸਕਦਾ ਹੈ ਜਦਕਿ ਅਗਲੇ 24 ਘੰਟਿਆਂ ਦੌਰਾਨ ਇਸ ਦੇ ਬਹੁਤ ਸ਼ਕਤੀਸ਼ਾਲੀ ਚੱਕਰਵਤੀ ਤੂਫਾਨ 'ਚ ਤਬਦੀਲ ਹੋਣ ਦਾ ਅੰਦਾਜ਼ਾ ਹੈ। ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਇਸ ਤੋਂ ਬਾਅਦ ਚੱਕਰਵਤੀ ਤੂਫਾਨ ਓਮਾਨ ਤੱਟ ਵੱਲ ਵਧੇਗਾ। ਇਸ ਦੇ ਚੱਲਦਿਆਂ ਸਿੰਧੂਦੁਰਗਾ ਜ਼ਿਲੇ 'ਚ 'ਕਾਫੀ ਭਾਰੀ ਬਾਰਿਸ਼' ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਇੱਥੇ ਅਗਲੇ 24 ਘੰਟਿਆਂ 'ਚ 204.5 ਮਿਮੀ. ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਚੱਕਰਵਾਤ ਕਯਾਰ ਦੇ ਚੱਲਦਿਆਂ ਤੇਜ਼ ਹਵਾਵਾਂ ਵੀ ਚੱਲਣਗੀਆਂ, ਜਿਸ ਦੀ ਰਫਤਾਰ 85 ਕਿਲੋਮੀਟਰ ਪ੍ਰਤੀ ਘੰਟੇ ਤੱਕ ਹੋ ਸਕਦੀ ਹੈ। ਸ਼ਨੀਵਾਰ ਤੱਕ ਇਸ ਦੀ ਰਫਤਾਰ 110 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ।

Iqbalkaur

This news is Content Editor Iqbalkaur