17 ਸਾਲਾ ਸਾਈਕਲਿਸਟ ਓਮ ਨੇ ਤੋੜਿਆ ਕਰਨਲ ਦਾ ਰਿਕਾਰਡ, 8 ਦਿਨ 'ਚ ਕਸ਼ਮੀਰ ਤੋਂ ਕੰਨਿਆਕੁਮਾਰੀ ਪੁੱਜਾ

11/22/2020 10:48:10 AM

ਮੁੰਬਈ— ਮਹਾਰਾਸ਼ਟਰ 'ਚ ਨਾਸਿਕ ਦੇ ਸਾਈਕਲਿਸਟ ਓਮ ਮਹਾਜਨ ਨੇ ਸਾਈਕਲ 'ਤੇ ਸ਼੍ਰੀਨਗਰ ਤੋਂ ਕੰਨਿਆਕੁਮਾਰੀ ਤੱਕ ਦੀ 3600 ਕਿਲੋਮੀਟਰ ਦੀ ਦੂਰੀ ਸ਼ਨੀਵਾਰ ਦੁਪਹਿਰ 8 ਦਿਨ 7 ਘੰਟੇ 38 ਮਿੰਟ 'ਚ ਪੂਰੀ ਕਰ ਕੇ ਰਿਕਾਰਡ ਬਣਾਇਆ। ਅਗਲੇ ਮਹੀਨੇ 18 ਸਾਲ ਦੇ ਹੋਣ ਵਾਲੇ ਓਮ ਨੇ ਕੰਨਿਆਕੁਮਾਰੀ ਪਹੁੰਚਣ ਮਗਰੋਂ ਕਿਹਾ ਕਿ ਮੈਂ ਹਮੇਸ਼ਾ ਸਾਈਕਲਿੰਗ ਕਰਨਾ ਚਾਹੁੰਦਾ ਸੀ। ਕੋਰੋਨਾ ਵਾਇਰਸ ਕਾਰਨ ਲੱਗੀ ਤਾਲਾਬੰਦੀ ਸ਼ੁਰੂ ਹੋ ਬਾਅਦ ਮੈਂ ਐਂਡਰੈਂਸ ਸਾਈਕਲਿੰਗ ਅਤੇ ਆਰ. ਏ. ਏ. ਐੱਮ. (ਅਮਰੀਕਾ 'ਚ ਰੇਸ) 'ਚ ਹਿੱਸਾ ਲੈਣ ਦਾ ਸੁਫ਼ਨਾ ਵੇਖਣਾ ਸ਼ੁਰੂ ਕੀਤਾ। ਉਸ ਨੇ ਕਿਹਾ ਕਿ 6 ਮਹੀਨੇ ਪਹਿਲਾਂ ਮੈਂ ਆਰ. ਏ. ਏ. ਐੱਮ. ਲਈ ਕੁਆਲੀਫਾਇਰ ਦੀ ਸਿਖਲਾਈ ਸ਼ੁਰੂ ਕੀਤੀ ਜੋ ਕਿ ਨਵੰਬਰ ਵਿਚ ਹੋਣੀ ਸੀ ਪਰ 600 ਕਿਲੋਮੀਟਰ ਕੁਆਲੀਫਾਇਰ ਦੀ ਬਜਾਏ ਓਮ ਨੇ 'ਰੇਸ ਐਕ੍ਰੋਸ ਇੰਡੀਆ' (ਭਾਰਤ 'ਚ ਰੇਸ) ਕਰਨ ਦਾ ਫ਼ੈਸਲਾ ਕੀਤਾ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, 3 ਸਕੇ ਭਰਾਵਾਂ ਦੀ ਮੌਤ

ਓਮ ਨੇ ਦੱਸਿਆ ਕਿ ਉਸ ਨੇ ਪਿਛਲੇ ਹਫ਼ਤੇ ਸ਼੍ਰੀਨਗਰ ਵਿਚ ਠੰਡੀ ਰਾਤ ਤੋਂ ਸ਼ੁਰੂਆਤ ਕਰਦੇ ਹੋਏ ਕੰਨਿਆਕੁਮਾਰੀ ਤੱਕ ਦਾ ਸਫ਼ਰ ਪੂਰਾ ਕੀਤਾ। ਇਸ ਦੌਰਾਨ ਉਸ ਨੇ ਮੱਧ ਪ੍ਰਦੇਸ਼ ਵਿਚ ਭਾਰੀ ਮੀਂਹ ਅਤੇ ਦੱਖਣ 'ਚ ਭਿਆਨਕ ਗਰਮੀ ਦਾ ਸਾਹਮਣਾ ਕੀਤਾ। ਸ਼੍ਰੀਨਗਰ ਤੋਂ ਕੰਨਿਆਕੁਮਾਰੀ ਤੱਕ ਸਭ ਤੋਂ ਤੇਜ਼ ਸਾਈਕਲ ਚਲਾਉਣ ਦਾ ਰਿਕਾਰਡ ਉਨ੍ਹਾਂ ਦੇ ਅੰਕਲ ਮਹਿੰਦਰ ਮਹਾਜਨ ਦੇ ਨਾਂ ਸੀ। ਪਰ ਹਾਲ ਹੀ 'ਚ ਭਾਰਤੀ ਫ਼ੌਜ ਦੇ ਲੈਫਟੀਨੈਂਟ ਕਰਨਲ ਭਰਤ ਪੰਨੂੰ ਜਿਨ੍ਹਾਂ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੀ 3604 ਕਿਲੋਮੀਟਰ ਦੀ ਦੂਰੀ ਨੂੰ 8 ਦਿਨ 9 ਘੰਟੇ ਅਤੇ 48 ਮਿੰਟ ਵਿਚ ਪੂਰੀ ਕਰ ਕੇ ਇਸ ਰਿਕਾਰਡ ਨੂੰ ਤੋੜ ਦਿੱਤਾ ਸੀ।

ਇਹ ਵੀ ਪੜ੍ਹੋ: 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ) 

ਹਾਲਾਂਕਿ ਇਸ ਨੂੰ ਗਿਨੀਜ਼ ਬੁੱਕ ਵਿਚ ਸ਼ਾਮਲ ਕਰਨਾ ਬਾਕੀ ਸੀ ਪਰ ਓਮ ਮਹਾਜਨ ਨੇ ਪੰਨੂੰ ਦੇ ਰਿਕਾਰਡ 'ਤੇ ਨਜ਼ਰਾਂ ਲਾਈਆਂ ਅਤੇ ਇਸ ਨੂੰ ਤੋੜ ਦਿੱਤਾ। ਸ਼ਨੀਵਾਰ ਨੂੰ ਜਿਵੇਂ ਹੀ ਓਮ ਦੀ ਉਪਲੱਬਧੀ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਸਾਈਕਲਿਸਟ ਭਾਈਚਾਰੇ ਵਿਚ ਫੈਲੀ ਤਾਂ ਲੈਫਟੀਨੈਂਟ ਕਰਨਲ ਪੰਨੂੰ ਨੇ ਤੁਰੰਤ 17 ਸਾਲ ਦੇ ਓਮ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਵੀ ਦਿੱਤੀ।

ਇਹ ਵੀ ਪੜ੍ਹੋ: ਇਸ ਸ਼ਖਸ ਨੇ 7 ਸਾਲ ਪਹਿਲਾਂ ਦੁਕਾਨ ਦਾ ਨਾਮ ਰੱਖਿਆ ਸੀ 'ਕੋਰੋਨਾ', ਹੁਣ ਹੋਇਆ ਫਾਇਦਾ (ਤਸਵੀਰਾਂ)

Tanu

This news is Content Editor Tanu