ਅਸਾਮ ''ਚ ਮੰਗਲਵਾਰ ਤੋਂ ਹਟੇਗਾ ਕਰਫਿਊ, ਇੰਟਰਨੈੱਟ ਸੇਵਾ ਹੋਵੇਗੀ ਬਹਾਲ

12/16/2019 11:58:25 PM

ਗੁਹਾਟੀ — ਨਾਗਰਿਕਤਾ ਸੋਧ ਬਿੱਲ ਖਿਲਾਫ ਹਿੰਸਕ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਅਸਾਮ 'ਚ ਲਗਾਇਆ ਗਿਆ ਕਰਫਿਊ ਮੰਗਲਵਾਰ ਨੂੰ ਹਟਾ ਲਿਆ ਜਾਵੇਗਾ। ਨਾਲ ਹੀ ਬ੍ਰਾਡਬੈਂਡ ਇੰਟਰਨੈੱਟ ਸੇਵਾ ਵੀ ਬਹਾਲ ਕਰ ਦਿੱਤਾ ਜਾਵੇਗਾ। ਸੂਬਾ ਸਰਕਾਰ ਦੇ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟਰ 'ਤੇ ਇਹ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੀ ਕੈਬਨਿਟ 'ਚ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ 'ਚ ਲਿਖਿਆ, 'ਅਸਾਮ ਸਰਕਾਰ ਨੇ ਮੰਗਲਵਾਰ 17 ਦਸੰਬਰ 2019 ਤੋਂ ਰਾਤ ਦੇ ਕਰਫਿਊ ਸਣੇ ਪੂਰੀ ਤਰ੍ਹਾਂ ਨਾਲ ਕਰਫਿਊ ਹਟਾਉਣ ਦਾ ਫੈਸਲਾ ਕੀਤਾ ਹੈ। ਬ੍ਰਾਡਬੈਂਡ ਇੰਟਰਨੈੱਟ ਕਨੈਕਟਿਵੀਟੀ ਵੀ ਕੱਲ ਤੋਂ ਬਹਾਲ ਹੋ ਜਾਵੇਗੀ।' ਬੀਜੇਪੀ ਨੇਤਾ ਨੇ ਦੱਸਿਆ ਕਿ ਪੂਰੇ ਅਸਾਮ 'ਚ ਹਿੰਸਾ ਅਤੇ ਹੋਰ ਸਬੰਧਿਤ ਅਪਰਾਧਾਂ ਦੇ 136 ਮਾਮਲੇ ਦਰਜ ਕੀਤੇ ਗਏ ਹਨ। ਹੁਣ ਤਕ ਪੁਲਸ ਨੇ ਗੁਹਾਟੀ ਅਤੇ ਪੂਰੇ ਸੂਬੇ 'ਚ ਹਾਲ ਹੀ 'ਚ ਹੋਈਆਂ ਘਟਨਾਵਾਂ ਦੇ ਸਿਲਸਿਲੇ 'ਚ 190 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

Inder Prajapati

This news is Content Editor Inder Prajapati