ਜਲ ਸੈਨਾ ਨੂੰ ਮਿਲਿਆ ਦੇਸ਼ ਦਾ ਪਹਿਲਾ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਬੇੜਾ

07/29/2022 11:25:22 AM

ਕੋਚੀ (ਭਾਸ਼ਾ)- ਕੋਚੀਨ ਸ਼ਿਪਯਾਰਡ ਲਿਮਟਿਡ (ਸੀ. ਐੱਸ. ਐੱਲ.) ਨੇ ਭਾਰਤੀ ਸਮੁੰਦਰੀ ਫੌਜ ਨੂੰ ਵੀਰਵਾਰ ਨੂੰ ਦੇਸ਼ ਦਾ ਪਹਿਲਾ ਦੇਸ਼ ’ਚ ਬਣਿਆ ਜਹਾਜ਼ ਢੋਹਣ ਵਾਲਾ ਬੇੜਾ ਆਈ. ਐੱਨ. ਐੱਸ. ਵਿਕਰਾਂਤ ਸੌਂਪ ਦਿੱਤਾ। ਸੀ. ਐੱਸ. ਐੱਲ. ਨੇ ਇਕ ਪ੍ਰੈਸ ਰਿਲੀਜ਼ ’ਚ ਜਹਾਜ਼ ਢੋਹਣ ਵਾਲਾ ਬੇੜਾ ਸੌਂਪਣ ਦੀ ਪੁਸ਼ਟੀ ਕੀਤੀ। ਇਹ ਭਾਰਤ ’ਚ ਬਣਾਇਆ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਜੰਗੀ ਬੇੜਾ ਹੈ। ਇਸ ਨੂੰ ਦੇਸ਼ ਦਾ ਸਭ ਤੋਂ ਉਤਸ਼ਾਹੀ ਸਮੁੰਦਰੀ ਜਹਾਜ਼ ਪ੍ਰਾਜੈਕਟ ਵੀ ਮੰਨਿਆ ਜਾਂਦਾ ਹੈ। ਰੱਖਿਆ ਸੂਤਰਾਂ ਨੇ ਵੀ ਇਸ ਬੇੜੇ ਨੂੰ ਨੇਵੀ ਨੂੰ ਸੌਂਪੇ ਜਾਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਅਧਿਕਾਰਤ ਤੌਰ ’ਤੇ ਇਸ ਨੂੰ ਅਗਸਤ ਵਿਚ ਨੇਵੀ ’ਚ ਸ਼ਾਮਲ ਕੀਤਾ ਜਾ ਸਕਦਾ ਹੈ।

ਇਸ ਬੇੜੇ ’ਚ 76 ਪ੍ਰਤੀਸ਼ਤ ਸਾਜ਼ੋ-ਸਾਮਾਨ ਸਵਦੇਸ਼ੀ ਹੈ ਅਤੇ ਇਹ ਆਤਮ-ਨਿਰਭਰਤਾ ਵੱਲ ਵਧ ਰਹੇ ਦੇਸ਼ ਲਈ ਇਕ ਲੰਬੀ ਛਾਲ ਹੈ। ਇਸ ਬੇੜੇ ਦੇ ਨਿਰਮਾਣ ਦੇ ਨਾਲ ਹੀ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ’ਚ ਸ਼ਾਮਲ ਹੋ ਗਿਆ ਹੈ, ਜੋ ਏਅਰਕ੍ਰਾਫਟ ਕੈਰੀਅਰ ਬੇੜੇ ਬਣਾਉਣ ਦੇ ਹਨ। ਵਿਕਰਾਂਤ ਤੋਂ 30 ਲੜਾਕੂ ਜਹਾਜ਼ਾਂ ਦਾ ਸੰਚਾਲਨ ਕੀਤਾ ਜਾਏਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha