ਰੇਪ ਸਿਰਫ ਸਰੀਰ ਹੀ ਨਹੀਂ, ਬੇਬੱਸ ਔਰਤ ਦੀ ਆਤਮਾ ਨੂੰ ਕੁਚਲ ਦਿੰਦਾ ਹੈ ਬਲਾਤਕਾਰੀ- ਅਦਾਲਤ

08/14/2017 4:39:36 PM

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਸਾਲੀ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 7 ਸਾਲ ਦੀ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਬਲਾਤਕਾਰ ਸਿਰਫ ਸਰੀਰ ਨੂੰ ਹੀ ਨਹੀਂ, ਇਹ ਬੇਬੱਸ ਔਰਤ ਦੀ ਆਤਮਾ ਤੱਕ ਨੂੰ ਕੁਚਲ ਦਿੰਦਾ ਹੈ। ਅਦਾਲਤ ਨੇ ਦੱਖਣੀ ਪੂਰਬੀ ਦਿੱਲੀ ਦੇ 33 ਸਾਲਾ ਦੋਸ਼ੀ ਨੂੰ ਭਾਰਤੀ ਸਜ਼ਾ ਜ਼ਾਬਤਾ ਦੇ ਅਧੀਨ ਬਲਾਤਕਾਰ ਅਤੇ ਯੌਨ ਉਤਪੀੜਨ ਦਾ ਦੋਸ਼ੀ ਠਹਿਰਾਉਂਦੇ ਹੋਏ ਉਸ ਨੂੰ ਕੈਦ ਦੀ ਸਜ਼ਾ ਸੁਣਾਈ ਅਤੇ ਉਸ 'ਤੇ 20 ਹਜ਼ਾਰ ਰੁਪਏ ਜ਼ੁਰਮਾਨਾ ਵੀ ਲਾਇਆ, ਜੋ ਪੀੜਤਾ ਨੂੰ ਦਿੱਤਾ ਜਾਵੇਗਾ। ਐਡੀਸ਼ਨਲ ਸੈਸ਼ਲ ਜੱਜ ਸੰਜੀਵ ਜੈਨ ਨੇ ਬਲਾਤਕਾਰ ਦੇ ਇਕ ਮਾਮਲੇ 'ਚ ਸੁਪਰੀਮ ਕੋਰਟ ਦੀ ਟਿੱਪਣੀ ਦਾ ਜ਼ਿਕਰ ਕਰਦੇ ਹੋਏ ਕਿਹਾ,''ਬਲਾਤਕਾਰ ਸਿਰਫ ਸਰੀਰ ਨੂੰ ਹੀ ਨਹੀਂ, ਇਹ ਪੀੜਤਾ ਦੇ ਪੂਰੇ ਵਿਅਕਤੀਤੱਵ ਨੂੰ ਤਬਾਹ ਕਰ ਦਿੰਦਾ ਹੈ। ਇਕ ਕਾਤਲ ਪੀੜਤਾ ਦੇ ਸਰੀਰ ਨੂੰ ਨਸ਼ਟ ਕਰਦਾ ਹੈ, ਇਕ ਬਲਾਤਕਾਰੀ ਬੇਬੱਸ ਔਰਤ ਦੀ ਆਤਮਾ ਤੱਕ ਨੂੰ ਕੁਚਲ ਦਿੰਦਾ ਹੈ।'' ਪੀੜਤਾ ਨੇ ਬਿਆਨ ਦਿੱਤਾ ਕਿ ਉਸ ਦੀ ਰਿਸ਼ਤੇ ਦੀ ਭੈਣ ਦੇ ਪਤੀ ਨੇ ਉਸ ਦਾ 26 ਮਾਰਚ 2016 ਦੀ ਰਾਤ ਬਲਾਤਕਾਰ ਕੀਤਾ। ਅਦਾਲਤ ਨੇ ਪੀੜਤਾ ਦੇ ਬਿਆਨ 'ਤੇ ਭਰੋਸਾ ਦਿੱਤਾ ਅਤੇ ਵਿਅਕਤੀ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਪੀੜਤਾ ਨੇ ਉਸ ਨੂੰ ਗਲਤ ਤਰੀਕੇ ਨਾਲ ਫਸਾਇਆ। ਉਸ ਨੇ ਕਿਹਾ,''ਸਾਡਾ ਸਮਾਜ ਰੂੜੀਵਾਦੀ ਹੈ, ਇਸ ਲਈ ਇਕ ਔਰਤ, ਖਾਸ ਕਰ ਕੇ ਅਵਿਆਹੁਤਾ ਲੜਕੀ ਜ਼ਬਰਨ ਯੌਨ ਉਤਪੀੜਨ ਦਾ ਝੂਠਾ ਦੋਸ਼ ਲਾ ਕੇ ਆਪਣੇ ਮਾਣ ਨੂੰ ਖਤਰੇ 'ਚ ਨਹੀਂ ਪਾਵੇਗੀ।''
ਅਦਾਲਤ ਨੇ ਕਿਹਾ ਕਿ ਯੌਨ ਉਤਪੀੜਨ ਕਾਰਨ ਪੀੜਤਾ ਨੂੰ ਨਫ਼ਰਤ, ਅਪਮਾਨ ਅਤੇ ਸ਼ਰਮਿੰਦਗੀ ਵਰਗੀਆਂ ਭਾਵਨਾਵਾਂ ਤੋਂ ਲੰਘਣਾ ਪੈਂਦਾ ਹੈ ਅਤੇ ਇਹ ਉਸ ਲਈ ਸਦਮਾ ਹੁੰਦਾ ਹੈ। ਉਸ ਨੇ ਕਿਹਾ ਕਿ ਉਹ ਡਰ ਗਈ ਸੀ। ਉਸ ਨੇ ਕਿਹਾ,''ਪੀੜਤਾ ਦੋਸ਼ੀ ਤੋਂ ਡਰੀ ਹੋਈ ਸੀ ਅਤੇ ਦਿੱਲੀ 'ਚ ਇਕੱਲੀ ਸੀ, ਇਸ ਲਈ ਉਸ ਨੇ ਸ਼ਿਕਾਇਤ ਨਹੀਂ ਕੀਤੀ। ਜਦੋਂ ਦੋਸ਼ੀ ਨੇ ਫਿਰ ਤੋਂ ਘਟਨਾ ਨੂੰ ਦੋਹਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਸ ਨੂੰ ਬੁਲਾਇਆ।'' ਇਸਤਗਾਸਾ ਪੱਖ ਅਨੁਸਾਰ ਪੀੜਤਾ ਇੱਥੇ ਨਿਊ ਫਰੈਂਡਜ਼ ਕਾਲੋਨੀ 'ਚ ਰਿਸ਼ਤੇ ਦੀ ਆਪਣੀ ਭੈਣ ਦੇ ਘਰ ਗਈ ਸੀ, ਕਿਉਂਕਿ ਉਸ ਦੇ ਮਾਤਾ-ਪਿਤਾ ਕੁਝ ਦਿਨ ਲਈ ਆਪਣੇ ਜੱਦੀ ਪਿੰਡ ਗਏ ਸਨ। ਉਹ 26 ਮਾਰਚ 2016 ਦੀ ਰਾਤ ਜਦੋਂ ਉਨ੍ਹਾਂ ਦੇ ਘਰ ਸੌਂ ਰਹੀ ਸੀ, ਉਦੋਂ ਉਸ ਦੇ ਜੀਜੇ ਨੇ ਉਸ ਦਾ ਬਲਾਤਕਾਰ ਕੀਤਾ ਅਤੇ ਉਸ ਨੂੰ ਧਮਕਾਇਆ। ਪੀੜਤਾ ਨੇ ਕਿਹਾ ਕਿ ਉਸ ਨੇ ਕਿਸੇ ਨਾਲ ਇਸ ਸੰਬੰਧ 'ਚ ਸ਼ਿਕਾਇਤ ਨਹੀਂ ਕੀਤੀ, ਕਿਉਂਕਿ ਉਹ ਡਰ ਗਈ ਸੀ ਪਰ ਜਦੋਂ ਉਹੀ ਵਿਅਕਤੀ ਤਿੰਨ ਦਿਨ ਬਾਅਦ ਫਿਰ ਉਸ ਦੇ ਘਰ ਆਇਆ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਬਚਾਅ ਪੱਖ ਦੇ ਵਕੀਲ ਨੇ ਦੋਸ਼ੀ ਦੇ ਪ੍ਰਤੀ ਨਰਮੀ ਵਰਤਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਸ ਨੂੰ ਆਪਣੇ ਪਰਿਵਾਰ ਦੀ ਦੇਖਭਾਲ ਕਰਨੀ ਹੈ ਅਤੇ ਉਸ ਦੀ ਕੋਈ ਅਪਰਾਧਕ ਪਿੱਠ ਭੂਮੀ ਨਹੀਂ ਹੈ।