ਦਿੱਲੀ ਵਿਚ ਸੀ.ਆਰ.ਪੀ.ਐਫ. ਦੇ 15 ਹੋਰ ਮੁਲਾਜ਼ਮ ਕੋਰੋਨਾ ਪਾਜ਼ੇਟਿਵ

04/27/2020 12:11:30 AM

ਨਵੀਂ ਦਿੱਲੀ, (ਪ.ਸ.)- ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐਫ.) ਦੇ ਦਿੱਲੀ ਸਥਿਤ ਬਟਾਲੀਅਨ ਵਿਚ ਤਾਇਨਾਤ 15 ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਜਵਾਨ ਸੀ.ਆਰ.ਪੀ.ਐਫ. ਦੀ 31ਵੀਂ ਬਟਾਲੀਅਨ ਦੇ ਹਨ ਜਿਸ ਦੇ 9 ਮੁਲਾਜ਼ਮ ਵੀਰਵਾਰ ਨੂੰ ਕੋਵਿਡ-19 ਨਾਲ ਇਨਫੈਕਟਿਡ ਪਾਏ ਗਏ ਸਨ। ਇਨ੍ਹਾਂ ਤਾਜ਼ਾ ਮਾਮਲਿਆਂ ਦੇ ਨਾਲ ਇਸ ਯੂਨਿਟ ਦੇ ਇਨਫੈਕਟਿਡ ਮੁਲਾਜ਼ਮਾਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ। ਮਰੀਜ਼ਾਂ ਨੂੰ ਏਕਾਂਤਵਾਸ ਵਿਚ ਰੱਖਿਆ ਗਿਆ ਹੈ ਅਤੇ ਇਨ੍ਹਾਂ ਨੂੰ ਮੰਡਾਵਲੀ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

Sunny Mehra

This news is Content Editor Sunny Mehra