ਕਤਲ ਦੇ ਸ਼ੱਕ 'ਚ ਭੀੜ ਨੇ ਮਹਿਲਾ ਨੂੰ ਸੜਕ ਵਿਚਕਾਰ ਘੁਮਾਇਆ ਬਿਨਾਂ ਕੱਪੜਿਆਂ ਦੇ

08/21/2018 4:49:55 PM

ਨਵੀਂ ਦਿੱਲੀ— ਬਿਹਾਰ ਭੋਜਪੁਰ ਤੋਂ ਹੈਰਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਇੱਥੇ ਭੀੜ ਨੇ ਹੱਤਿਆ ਦੇ ਸ਼ੱਕ 'ਚ ਇਕ ਮਹਿਲਾ ਨੂੰ ਬਿਨਾ ਕੱਪੜਿਆ ਦੇ ਘੁਮਾਇਆ। ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਪੁਲਸ ਨੇ ਆਰ. ਜੇ. ਡੀ. ਨੇਤਾ ਸਮੇਤ 12 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਐਤਵਾਰ ਨੂੰ ਲਾਪਤਾ ਹੋਏ ਵਿਮਲੇਸ਼ ਸ਼ਾਹਦੀ ਲਾਸ਼ ਸੋਮਵਾਰ ਨੂੰ ਰੇਲਵੇ ਟਰੈਕ ਦੇ ਨੇੜੇ ਬਰਾਮਦ ਹੋਣ ਦੇ ਬਾਵਜੂਦ ਹੋਈ। 
ਜਾਣਕਾਰੀ ਮੁਤਾਬਕ ਲਾਸ਼ ਬਰਾਮਦ ਹੋਣ ਤੋਂ ਬਾਅਦ ਰੈੱਡ ਲਾਈਟ ਏਰੀਆ 'ਚ ਰਹਿਣ ਵਾਲਿਆਂ 'ਤੇ ਉਸ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਸ਼ੱਕ ਪ੍ਰਗਟ ਕੀਤਾ। ਸਥਾਨਕ ਲੋਕਾਂ ਨੇ ਸਥਾਨਕ ਬਾਜ਼ਾਰ 'ਚ ਕਈ ਦੁਕਾਨਾਂ 'ਚ ਅੱਗ ਲਗਾ ਦਿੱਤੀ ਅਤੇ ਕਈ ਲੋਕਾਂ ਦੀ ਕੁੱਟਮਾਰ ਕੀਤੀ। ਗੁੱਸੇ 'ਚ ਆ ਕੇ ਇਕ ਮਹਿਲਾ ਦੇ ਕੱਪੜੇ ਪਾੜ ਦਿੱਤੇ ਅਤੇ ਉਸ ਤੋਂ ਬਾਅਦ ਉਸ ਨੂੰ ਬਿਨਾਂ ਕੱਪੜਿਆ ਦੇ ਘੁਮਾਇਆ। ਇਸ ਦੌਰਾਨ ਮਹਿਲਾ ਦੀ ਕੁੱਟਮਾਰ ਵੀ ਕੀਤੀ।
ਪੁਲਸ ਨੇ ਬਿਹੀਆ ਦੇ ਰਹਿਣ ਵਾਲੇ ਰਾਜਦ ਨੇਤਾ ਕੌਸ਼ਲ ਯਾਦਵ ਸਮੇਤ 15 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਨਾਲ ਹੀ ਬਿਹੀਆ ਦੇ ਥਾਣੇਦਾਰ ਸਮੇਤ 7 ਪੁਲਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਸਭ ਦੀ ਗ੍ਰਿਫਤਾਰੀ ਵੀਡੀਓ ਫੁਟੇਜ ਅਤੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਕੀਤੀ ਗਈ ਹੈ। ਸਥਾਨਕ ਲੋਕਾਂ ਅਤੇ ਚੌਂਕੀਦਾਰ ਨੇ ਦੋਸ਼ੀਆਂ ਦੀ ਪਛਾਣ ਕੀਤੀ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।