ਹਿਮਾਚਲ ਪ੍ਰਦੇਸ਼ ’ਚ ਕੈਂਸਰ, ਸ਼ੂਗਰ ਤੇ ਹਾਰਟ ਦੀਆਂ ਦਵਾਈਆਂ ’ਤੇ ਸੰਕਟ

04/01/2020 1:05:31 AM

ਸੋਲਨ (ਪਾਲ)- ਕੋਰੋਨਾ ਕਾਰਣ ਦੇਸ਼ ਦੇ ਲਾਕਡਾਊਨ ਅਤੇ ਸੂਬੇ ਵਿਚ ਕਰਫਿਊ ਦੇ ਕਾਰਣ ਕੈਂਸਰ, ਸ਼ੂਗਰ ਅਤੇ ਹਾਰਟ ਦੀਆਂ ਦਵਾਈਆਂ ’ਤੇ ਸੰਕਟ ਛਾ ਗਿਆ ਹੈ। ਇਸ ਕਾਰਣ ਇਨ੍ਹਾਂ ਬੀਮਾਰੀਆਂ ਦੇ ਰੋਗੀਆਂ ਦੀ ਪ੍ਰੇਸ਼ਾਨੀ ਵਧਣ ਦੇ ਆਸਾਰ ਪੈਦਾ ਹੋ ਗਏ ਹਨ। ਸੂਬਾ ਸਰਕਾਰ ਨੇ ਇਸ ਦਿਸ਼ਾ ਵਿਚ ਸਮਾਂ ਰਹਿੰਦਿਆਂ ਜੇਕਰ ਕਦਮ ਨਾ ਚੁੱਕਿਆ ਤਾਂ ਇਹ ਪ੍ਰੇਸ਼ਾਨੀ ਹੋਰ ਵਧ ਸਕਦੀ ਹੈ। ਬੀ. ਬੀ. ਐੱਨ. ਵਿਚ ਕਰੀਬ 50 ਫੀਸਦੀ ਫਾਰਮਾ ਉਦਯੋਗ ਵਿਚ ਉਤਪਾਦਨ ਬੰਦ ਹੈ। ਕਰੀਬ 200 ਉਦਯੋਗਾਂ ਵਿਚ ਹੀ ਉਤਪਾਦਨ ਸ਼ੁਰੂ ਹੋਇਆ ਹੈ। ਫਾਰਮਾ ਉਦਯੋਗਾਂ ਵਿਚ ਕਰਮਚਾਰੀਆਂ ਦੀ ਕਮੀ ਕਾਰਣ ਉਤਪਾਦਨ ਪ੍ਰਭਾਵਿਤ ਹੋਇਆ ਹੈ। ਜੋ ਫਾਰਮਾ ਉਦਯੋਗ ਚਾਲੂ ਵੀ ਹਨ, ਉਨ੍ਹਾਂ ਵਿਚ ਵੀ ਦਵਾਈ ਉਤਪਾਦਨ ਕਰੀਬ 90 ਫੀਸਦੀ ਤੱਕ ਘੱਟ ਹੋ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਜੇਕਰ ਹਾਲਾਤ ਸਾਧਾਰਣ ਨਾ ਹੋਏ ਤਾਂ ਗੰਭੀਰ ਸੰਕਟ ਦਵਾਈਆਂ ਦੀ ਕਮੀ ਦਾ ਆ ਸਕਦਾ ਹੈ।

Gurdeep Singh

This news is Content Editor Gurdeep Singh