ਯੋਗੀ ਦੀ ਹਾਰ ਤੋਂ ਬਾਅਦ ਅਨੋਖੀ ਜਿੱਦ 'ਤੇ ਅੜਿਆ ਇਹ ਵਿਅਕਤੀ

03/17/2018 5:33:27 PM

ਕਾਨਪੁਰ— ਆਪਣੇ ਪਸੰਦੀਦਾ ਨੇਤਾ ਸੀ.ਐੈੱਮ. ਆਦਿਤਿਆਨਾਥ ਯੋਗੀ ਵੱਲੋਂ ਸੀਟ ਹਾਰਨ 'ਤੇ ਭਾਜਪਾ ਦੇ ਇਕ ਕਾਰਜਕਰਤਾ ਨੇ ਕੁਝ ਸਮੇਂ ਲਈ ਸਮਾਧੀ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਕਾਰਜਕਾਰੀ ਯੋਗੀ ਆਦਿਤਿਆਨਾਥ ਨੂੰ ਆਪਣਾ ਗੁਰੂ ਮੰਨਦਾ ਹੈ। ਉਹ ਗੋਰਖਪੁਰ ਜਾ ਕੇ ਘਰ-ਘਰ ਵੋਟ ਵੀ ਮੰਗ ਚੁੱਕਾ ਹੈ। ਬਬੂਆ ਅਤੇ ਭੂਆ ਜੀ ਦੀ ਇਸ ਖੇਡ 'ਚ ਗੋਰਖਪੁਰ ਅਤੇ ਫੂਲਪੁਰ ਉਪਚੋਣਾਂ ਜਿੱਤਣ ਤੋਂ ਬਾਅਦ ਖੁਸ਼ੀ ਦਾ ਮਾਹੌਲ ਬਣਿਆ ਹੈ। ਦੂਜੇ ਪਾਸੇ, ਭਾਜਪਾ ਦੇ ਇਸ ਸਰਗਰਮ ਵਰਕਰ ਨੇ ਖਾਣਾ-ਪਾਣੀ ਤੱਕ ਛੱਡ ਦਿੱਤਾ। ਪਿੰਡ 'ਚ ਉਸ ਨੇ ਜਦੋਂ ਸਮਾਧੀ ਲੈਣ ਦਾ ਐਲਾਨ ਕੀਤਾ ਤਾਂ ਸੈਕੜੇ ਹੀ ਲੋਕ ਇਕੱਠੇ ਹੋ ਗਏ। ਲੋਕਾਂ ਦੇ ਕਾਫੀ ਸਮਝਾਉਣ ਤੋਂ ਬਾਅਦ ਉਹ 7 ਘੰਟੇ ਬਾਅਦ ਸਮਾਧੀ 'ਚ ਲੀਨ ਰਹਿਣ ਤੋਂ ਬਾਅਦ ਬਾਹਰ ਨਿਕਲਿਆ। ਉਸ ਦਾ ਇਸ ਦੀਵਾਨਗੀ ਦੇਖ ਕੇ ਹਰ ਕੋਈ ਹੈਰਾਨ ਹੈ।


ਕਾਨਪੁਰ ਦੇ ਮਹਾਰਾਜ ਥਾਣਾ ਇਲਾਕੇ ਦੇ ਰਹਿਣ ਵਾਲਾ ਅਰੁਣ ਕੁਮਾਰ ਭਾਜਪਾ ਵਰਕਰ ਹੈ। ਬੀਤੇ 16 ਸਾਲਾਂ ਤੋਂ ਉਹ ਭਾਜਪਾ ਸੰਗਠਨ ਲਈ ਕੰਮ ਕਰ ਰਹੇ ਹਨ। ਇਹ ਯੋਗੀ ਆਦਿਤਿਆਨਾਥ ਨੂੰ ਅਪਣਾ ਗੁਰੂ ਮੰਨਦਾ ਹੈ। ਜਦੋਂ ਯੋਗੀ ਮੁੱਖ ਮੰਤਰੀ ਨਹੀਂ ਸਨ, ਉਸ ਸਮੇਂ ਵੀ ਉਹ ਗੋਰਖਪੁਰ ਜਾ ਕੇ ਉਨ੍ਹਾਂ ਦਾ ਅਸ਼ੀਰਵਾਦ ਲੈਂਦਾ ਸੀ।
ਦੱਸਣਾ ਚਾਹੁੰਦੇ ਹਾਂ ਕਿ ਬੀਤੇ ਦਿਨ ਸ਼ੁੱਕਰਵਾਰ ਨੂੰ ਅਰੁਣ ਗੰਗਾ ਦੇ ਕਿਨਾਰੇ ਟੋਇਆ ਪੁੱਟ ਕੇ ਖੁਦ ਨੂੰ ਮਿੱਟੀ ਨਾਲ ਢੱਕ ਲਿਆ ਅਤੇ 7 ਘੰਟੇ ਲਈ ਸਮਾਧੀ ਰੂਪ ਬੈਠ ਗਿਆ। ਦਰਅਸਲ, ਉਪਚੋਣਾਂ ਦੇ ਨਤੀਜੇ ਜਦੋਂ ਤੋਂ ਆਏ ਹਨ, ਉਸ ਨੇ ਖਾਣਾ ਪੀਣਾ ਹੀ ਛੱਡ ਦਿੱਤਾ ਹੈ। ਉਸ ਦੌਰਾਨ ਘਰਵਾਲਿਆਂ ਨੇ ਸਮਝਾਇਆ ਅਤੇ ਖਾਣਾ ਖਵਾਇਆ। ਅਰੁਣ ਨੇ ਕਿਹਾ,  ''ਗੋਰਖਪੁਰ ਦੀ ਸੀਟ ਮੇਰੇ ਗੁਰੂ ਜੀ ਦੀ ਹੈ ਇਹ ਸੀਟ ਹੱਥੋ ਨਿਕਲਣ 'ਤੇ ਮੈਂ ਬਹੁਤ ਦੁੱਖੀ ਹਾਂ। ਇਸ ਕਰਕੇ ਮੈਂ ਸਮਾਧੀ ਲੈਣ ਦਾ ਫੈਸਲਾ ਕੀਤਾ ਸੀ।''