ਕੋਰੋਨਾ: ਘਰ ’ਚ ਇਕਾਂਤਵਾਸ ਹੋਣ ਦੀ ਨਹੀਂ ਮਿਲੀ ਥਾਂ ਤਾਂ ਵਿਦਿਆਰਥੀ ਨੇ ਦਰੱਖ਼ਤ ’ਤੇ ਬਿਤਾਏ 11 ਦਿਨ

05/17/2021 4:35:39 PM

ਤੇਲੰਗਾਨਾ— ਕੋਰੋਨਾ ਕਾਲ ਦੌਰਾਨ ਹਸਪਤਾਲਾਂ ’ਚ ਬੈੱਡ, ਆਕਸੀਜਨ ਦੀ ਘਾਟ ਆ ਰਹੀ ਹੈ। ਇਸ ਦਰਮਿਆਨ ਦੇਸ਼ ’ਚ ਕੋਰੋਨਾ ਮਰੀਜ਼ਾਂ ਲਈ ਆਈਸੋਲੇਟ ਹੋਣ ਲਈ ਥਾਂ ਵੀ ਘੱਟ ਪੈ ਰਹੀ ਹੈ। ਜਿਨ੍ਹਾਂ ਨੂੰ ਹਲਕਾ ਬੁਖ਼ਾਰ, ਖੰਘ ਜਾਂ ਫਿਰ ਕੋਰੋਨਾ ਦੇ ਲੱਛਣ ਆਉਂਦੇ ਵੀ ਹਨ ਤਾਂ ਡਾਕਟਰ ਕੁਆਰੰਟੀਨ ਜਾਂ ਘਰਾਂ ’ਚ ਇਕਾਂਤਵਾਸ ਹੋਣ ਲਈ ਕਹਿੰਦੇ ਹਨ। ਦੇਸ਼ ਵਿਚ ਬਹੁਤ ਸਾਰੇ ਲੋਕ ਇਕੱਲੇ ਕਮਰੇ ਵਿਚ ਰਹਿੰਦੇ ਹਨ ਤਾਂ ਕਿਤੇ ਪੂਰਾ ਪਰਿਵਾਰ ਹੀ ਉੱਥੇ ਰਹਿੰਦਾ ਹੈ, ਅਜਿਹੇ ਵਿਚ ਇਨਸਾਨ ਕਿਤੇ ਜਾਵੇ। ਅਜਿਹਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਤੇਲੰਗਾਨਾ ਦੇ ਨਾਲਗੋਂਡਾ ਜ਼ਿਲ੍ਹੇ ’ਚੋਂ ਸਾਹਮਣੇ ਆਇਆ ਹੈ। ਜਿੱਥੇ ਇਕ ਕੋਰੋਨਾ ਪਾਜ਼ੇਟਿਵ ਵਿਦਿਆਰਥੀ ਨੂੰ ਘਰ ਅਤੇ ਬਾਹਰ ਆਈਸੋਲੇਸ਼ਨ ਲਈ ਵੱਖਰੀ ਥਾਂ ਨਹੀਂ ਮਿਲੀ ਤਾਂ ਉਸ ਨੇ ਇਕ ਦਰੱਖ਼ਤ ਨੂੰ ਹੀ ਆਪਣਾ ਘਰ ਬਣਾ ਲਿਆ। 18 ਸਾਲਾ ਇਹ ਵਿਦਿਆਰਥੀ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ 11 ਦਿਨ ਦਰੱਖ਼ਤ ’ਤੇ ਰਿਹਾ।

ਪਿੰਡ ਦੇ ਵਾਲੰਟੀਅਰਜ਼ ਨੇ ਵਿਦਿਆਰਥੀ ਸ਼ਿਵਾ ਨੂੰ ਕਿਹਾ ਕਿ ਉਹ ਘਰ ’ਚ ਹੀ ਰਹੇ ਅਤੇ ਆਪਣੇ ਪਰਿਵਾਰ ਤੋਂ ਵੱਖ ਰਹੇ। ਹਾਲਾਂਕਿ ਉਨ੍ਹਾਂ ਦੇ ਘਰ ਦੀ ਹਾਲਤ ਅਤੇ ਪਿੰਡ ’ਚ ਕੋਈ ਵੀ ਆਈਸੋਲੇਸ਼ਨ ਸੈਂਟਰ ਨਾ ਹੋਣ ਦੀ ਵਜ੍ਹਾ ਕਰ ਕੇ ਉਸ ਨੇ ਖ਼ੁਦ ਨੂੰ ਇਕ ਦਰੱਖ਼ਤ ਦੇ ਉੱਪਰ ਇਕਾਂਤਵਾਸ ਕਰਨ ਦਾ ਫ਼ੈਸਲਾ ਕੀਤਾ।

ਇਸ ਦਰੱਖ਼ਤ ’ਤੇ ਹੀ ਉਸ ਨੇ 11 ਦਿਨ ਬਿਤਾਏ। ਸ਼ਿਵਾ ਨੇ ਦੱਸਿਆ ਕਿ ਦਰੱਖ਼ਤ ਦੀਆਂ ਟਾਹਣੀਆਂ ’ਤੇ ਬਾਸ ਦੇ ਸਹਾਰੇ ਇਕ ਗੱਦਾ ਪਾ ਲਿਆ। ਇਹ ਦਰੱਖ਼ਤ ਉਨ੍ਹਾਂ ਦੇ ਘਰ ਦੇ ਵਿਹੜੇ ਵਿਚ ਹੀ ਹੈ। ਜਿੱਥੇ ਉਸ ਨੇ ਕੋਵਿਡ ਦੌਰਾਨ ਖ਼ੁਦ ਨੂੰ ਵੱਖ ਕਰ ਲਿਆ ਅਤੇ ਪਰਿਵਾਰ ਤੋਂ ਦੂਰ ਰਿਹਾ। ਸ਼ਿਵਾ ਨੇ ਕਿਹਾ ਕਿ ਉਸ ਦੇ ਪਿੰਡ ’ਚ ਕੋਈ ਆਈਸੋਲੇਸ਼ਨ ਸੈਂਟਰ ਨਹੀਂ ਹੈ। ਉਸ ਦੇ ਪਰਿਵਾਰ ’ਚ 4 ਲੋਕ ਹਨ ਅਤੇ ਮੈਂ ਆਪਣੇ ਕਾਰਨ ਕਿਸੇ ਨੂੰ ਲਾਗ ਨਹੀਂ ਦੇ ਸਕਦਾ ਸੀ। ਇਸ ਲਈ ਉਸ ਨੇ ਦਰੱਖ਼ਤ ’ਤੇ ਖ਼ੁਦ ਨੂੰ ਵੱਖ ਕਰਨ ਦਾ ਫ਼ੈਸਲਾ ਲਿਆ। 

Tanu

This news is Content Editor Tanu