ਭਾਰਤ ’ਚ ਕੋਰੋਨਾ ਦੇ ਕੇਸ 60 ਲੱਖ ਦੇ ਕਰੀਬ, ਮੌਤਾਂ ਦਾ ਅੰਕੜਾ ਪੁੱਜਾ 94 ਹਜ਼ਾਰ ਪਾਰ

09/27/2020 10:39:43 AM

ਨਵੀਂ ਦਿੱਲੀ— ਭਾਰਤ ਸਮੇਤ ਦੁਨੀਆ ਭਰ ਦੇ ਕਰੀਬ 180 ਤੋਂ ਵਧੇਰੇ ਦੇਸ਼ਾਂ ਵਿਚ ਕੋਰੋਨਾ ਵਾਇਰਸ ਦਾ ਖ਼ੌਫ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ’ਚ ਰੋਜ਼ਾਨਾ ਕੋਰੋਨਾ ਦੇ ਕੇਸ ਵੱਧ ਰਹੇ ਹਨ। ਸਿਹਤ ਮੰਤਰਾਲਾ ਵਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋੋਨਾ ਪੀੜਤਾਂ ਦੀ ਗਿਣਤੀ 59,92,532 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 88,600 ਨਵੇਂ ਮਾਮਲੇ ਸਾਹਮਣੇ ਆਏ ਹਨ। 

ਇਸ ਦਰਮਿਆਨ ਰਾਹਤ ਦੀ ਖ਼ਬਰ ਇਹ ਵੀ ਹੈ ਕਿ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। 24 ਘੰਟਿਆਂ ਵਿਚ 92,043 ਮਰੀਜ਼ ਠੀਕ ਹੋਏ ਹਨ। ਹੁਣ ਤੱਕ ਕੁੱਲ 49,41,627 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। 24 ਘੰਟਿਆਂ ਦੌਰਾਨ 1,124 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ। ਹੁਣ ਤੱਕ 94,503 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤਰ੍ਹਾਂ 9,56,402 ਸਰਗਰਮ ਕੇਸ ਹਨ।ਟੈਸਟਿੰਗ ਦੀ ਗੱਲ ਕੀਤੀ ਜਾਵੇ ਤਾਂ 26 ਸਤੰਬਰ ਨੂੰ 9,87,861 ਕੋਰੋਨਾ ਨਮੂਨੇ ਟੈਸਟ ਕੀਤੇ ਗਏ। ਹੁਣ ਤੱਕ ਕੁੱਲ 7,12,57,836 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ: ਤੇਜ਼ੀ ਨਾਲ ਫੈਲ ਰਿਹੈ ਕੋਰੋਨਾ ਦਾ ਨਵਾਂ ਮਿਊਟੇਸ਼ਨ, ਮਾਸਕ-ਸੋਸ਼ਲ ਡਿਸਟੈਂਸ ਨੂੰ ਵੀ ਦੇ ਸਕਦੈ ਮਾਤ

ਇਹ ਵੀ ਪੜ੍ਹੋ: ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, ਪੀੜਤਾਂ ਦੀ ਗਿਣਤੀ 59 ਲੱਖ ਦੇ ਪਾਰ

ਕੋਰੋਨਾ ਦੇ  ਸਭ ਤੋਂ ਵਧੇਰੇ ਕੇਸ ਭਾਰਤ ਦੇ ਸੂਬੇ ਮਹਾਰਾਸ਼ਟਰ ’ਚ ਹਨ। ਉੱਥੇ ਕੇਸ 13 ਲੱਖ ਪਾਰ ਹਨ। 2.69 ਲੱਖ ਸਰਗਰਮ ਕੇਸ ਹਨ। ਦੇਸ਼ ਦੇ ਲੱਗਭਗ ਸਾਰੇ ਸੂਬਿਆਂ ਤੋਂ ਕੋਰੋਨਾ ਮਰੀਜ਼ ਸਾਹਮਣੇ ਆ ਰਹੇ ਹਨ। ਕਈ ਪ੍ਰਦੇਸ਼ ਅਜਿਹੇ ਵੀ ਹਨ, ਜੋ ਇਸ ਮਹਾਮਾਰੀ ਤੋਂ ਮੁਕਤ ਹੋ ਚੁੱਕੇ ਹਨ ਪਰ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਉਨ੍ਹਾਂ ਸੂਬਿਆਂ ’ਚ ਇਕ ਵਾਰ ਫਿਰ ਕੋਰੋਨਾ ਦੇ ਕੇਸ ਵੱਧਦੇ ਹੋਏ ਦੇਖੇ ਜਾ ਰਹੇ ਹਨ। 

Tanu

This news is Content Editor Tanu