ਬੈਂਡ-ਬਾਜਾ, ਬਰਾਤ ਲੈ ਕੇ ਵਿਆਹ ਕਰਨ ਨਿਕਲਿਆ ਲਾੜਾ, ਫੜ ਕੇ ਥਾਣੇ ਲੈ ਕੇ ਗਈ ਪੁਲਸ

09/22/2020 7:49:05 PM

ਇੰਦੌਰ (ਮੱਧ ਪ੍ਰਦੇਸ਼)- ਕੋਵਿਡ-19 ਦੇ ਵਧਦੇ ਪ੍ਰਕੋਪ ਦਰਮਿਆਨ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਬਿਨਾਂ ਇੱਥੇ ਬਰਾਤ ਕੱਢੇ ਜਾਣ 'ਤੇ ਪੁਲਸ ਨੇ ਲਾੜੇ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਛੱਤਰੀਪੁਰਾ ਪੁਲਸ ਥਾਣੇ ਦੇ ਇੰਚਾਰਜ ਪਵਨ ਸਿੰਘਲ ਨੇ ਮੰਗਲਵਾਰ ਨੂੰ ਦੱਸਿਆ ਕਿ ਭਾਰਤੀ ਸਜ਼ਾ ਦੀ ਧਾਰਾ-188 (ਕਿਸੇ ਸਰਕਾਰੀ ਅਧਿਕਾਰੀ ਦਾ ਆਦੇਸ਼ ਨਹੀਂ ਮੰਨਣਾ) ਦੇ ਅਧੀਨ ਗ੍ਰਿਫ਼ਤਾਰ ਦੋਸ਼ੀਆਂ 'ਚੋਂ 22 ਸਾਲਾ ਲਾੜਾ, ਬੈਂਕ ਮਾਲਕ ਅਤੇ ਬੈਂਡ ਮਾਸਟਰ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਬਰਾਤ ਸੋਮਵਾਰ ਨੂੰ ਮਲਹਾਰਗੰਜ ਖੇਤਰ ਤੋਂ ਨਿਕਲੀ ਸੀ ਅਤੇ ਇਸ 'ਚ ਸ਼ਾਮਲ ਕਰੀਬ 30 ਲੋਕ ਬੈਂਕ ਦੀ ਅਵਾਜ਼ 'ਤੇ ਨੱਚ ਰਹੇ ਸਨ। ਸਿੰਘਲ ਨੇ ਦੱਸਿਆ,''ਜਿਵੇਂ ਹੀ ਇਹ ਬਰਾਤ ਛੱਤਰੀਪੁਰਾ ਖੇਤਰ 'ਚ ਪਹੁੰਚੀ, ਅਸੀਂ ਘੋੜੇ 'ਤੇ ਸਵਾਰ ਲਾੜੇ ਦੇ ਨਾਲ ਹੀ ਬੈਂਡ ਮਾਲਕ ਅਤੇ ਬੈਂਡ ਮਾਸਟਰ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਬੈਂਡਵਾਲੇ ਦੀ ਗੱਡੀ ਵੀ ਜ਼ਬਤ ਕਰ ਲਈ।''

ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਇਨਫੈਕਸ਼ਨ 'ਚ ਬਰਾਤ ਕੱਢਣ ਤੋਂ ਪਹਿਲਾਂ ਪ੍ਰਸ਼ਾਸਨ ਦੀ ਮਨਜ਼ੂਰੀ ਨਹੀਂ ਲਈ ਗਈ ਸੀ। ਇਸਲਈ ਪੁਲਸ ਨੇ ਇਸ ਮਾਮਲੇ 'ਚ ਕਾਨੂੰਨੀ ਕਦਮ ਚੁੱਕੇ। ਇੰਦੌਰ ਰਾਜ 'ਚ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ 'ਚ ਸ਼ਾਮਲ ਹੈ, ਜਿੱਥੇ ਪ੍ਰਸ਼ਾਸਨ ਨੇ ਮਹਾਮਾਰੀ ਦੇ ਇਨਫੈਕਸ਼ਨ ਨੂੰ ਰੋਕਣ ਲਈ ਵਿਆਹ ਅਤੇ ਹੋਰ ਸਮਾਜਿਕ ਪ੍ਰੋਗਰਾਮਾਂ ਨੂੰ ਲੈ ਕੇ ਨਿਯਮ ਤੈਅ ਕਰ ਰੱਖੇ ਹਨ। ਅਧਿਕਾਰਤ ਜਾਣਕਾਰੀ ਅਨੁਸਾਰ ਜ਼ਿਲ੍ਹੇ 'ਚ 24 ਮਾਰਚ ਤੋਂ ਲੈ ਕੇ ਹੁਣ ਤੱਕ ਕੋਵਿਡ-19 ਦੇ ਕੁੱਲ 20,383 ਮਰੀਜ਼ ਮਿਲੇ ਹਨ। ਇਨ੍ਹਾਂ 'ਚੋਂ 509 ਲੋਕਾਂ ਦੀ ਮੌਤ ਹੋ ਚੁਕੀ ਹੈ।

DIsha

This news is Content Editor DIsha