ਜੈਪੁਰ ਧਮਾਕੇ : ਕੋਰਟ ਨੇ ਚਾਰੇ ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ

12/20/2019 4:50:36 PM

ਜੈਪੁਰ— ਸਾਲ 2008 'ਚ ਜੈਪੁਰ 'ਚ ਹੋਏ ਸੀਰੀਅਲ ਬੰਬ ਧਮਾਕਾ ਕੇਸ 'ਚ ਕੋਰਟ ਨੇ ਚਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। 11 ਸਾਲ ਪੁਰਾਣੇ ਮਾਮਲੇ 'ਚ ਬੀਤੇ ਬੁੱਧਵਾਰ ਨੂੰ ਸੁਣਵਾਈ ਕਰਦੇ ਹੋਏ ਇਕ ਸਪੈਸ਼ਲ ਕੋਰਟ ਨੇ ਚਾਰੇ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਉੱਥੇ ਹੀ ਇਕ ਆਰੋਪੀ ਨੂੰ ਬਰੀ ਕਰ ਦਿੱਤਾ ਸੀ। ਸ਼ੁੱਕਰਵਾਰ ਨੂੰ ਮਾਮਲੇ 'ਤੇ ਫੈਸਲਾ ਸੁਣਾਉਂਦੇ ਹੋਏ ਕੋਰਟ ਨੇ ਦੋਸ਼ੀ ਕਰਾਰ ਦਿੱਤੇ ਗਏ ਸਾਰੇ ਚਾਰ ਦੋਸ਼ੀਆਂ ਸਰਵਰ ਆਜ਼ਮੀ, ਮੁਹੰਮਦ ਸੈਫ, ਸੈਫੁਰ ਰਹਿਮਾਨ ਅਤੇ ਸਲਮਾਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।

80 ਲੋਕਾਂ ਦੀ ਹੋਈ ਸੀ ਮੌਤ
ਦੱਸਣਯੋਗ ਹੈ ਕਿ 13 ਮਈ 2008 ਨੂੰ ਸ਼ਹਿਰ ਦੇ ਅੰਦਰ ਵੱਖ-ਵੱਖ ਥਾਂਵਾਂ 'ਤੇ 8 ਲੜੀਵਾਰ ਧਮਾਕੇ ਹੋਏ ਸਨ, ਜਿਸ 'ਚ 80 ਲੋਕਾਂ ਦੀ ਮੌਤ ਹੋ ਗਈ ਅਤੇ 176 ਜ਼ਖਮੀ ਹੋ ਗਏ ਸਨ। ਜੈਪੁਰ ਧਮਾਕੇ ਦੇ 2 ਹੋਰ ਦੋਸ਼ੀਆਂ ਨੂੰ ਨਵੀਂ ਦਿੱਲੀ ਦੇ ਬਟਲਾ ਹਾਊਸ 'ਚ 2008 'ਚ ਹੋਏ ਐਨਕਾਊਂਟਰ 'ਚ ਪੁਲਸ ਨੇ ਮਾਰ ਦਿੱਤਾ ਸੀ।

1,296 ਗਵਾਹਾਂ ਦੇ ਦਰਜ ਕੀਤੇ ਗਏ ਸਨ ਬਿਆਨ
ਪਿਛਲੇ ਇਕ ਸਾਲ 'ਚ ਮਾਮਲੇ ਦੀ ਸੁਣਵਾਈ ਤੇਜ਼ ਕਰ ਕੇ ਇਕ ਹਜ਼ਾਰ 296 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਅਤੇ ਇਸਤਗਾਸਾ ਤੇ ਬਚਾਅ ਪੱਖ ਨੇ ਸਵਾਲ-ਜਵਾਬ ਵੀ ਕੀਤੇ। ਚਾਰੇ ਦੋਸ਼ੀਆਂ ਨੂੰ ਆਈ.ਪੀ.ਸੀ. ਦੀ ਧਾਰਾ 302, 307, 326, 120ਬੀ, 121ਏ ਅਤੇ 124ਏ, 153ਏ ਦੇ ਅਧੀਨ ਦੋਸ਼ੀ ਮੰਨਿਆ ਗਿਆ ਹੈ।

DIsha

This news is Content Editor DIsha