ਜੋੜਾ, ਜਿਸ ਨੇ 9 ਸਾਲਾਂ ਤੋਂ ਕੁਝ ਨਹੀਂ ਖਾਧਾ, ਫਿਰ ਵੀ ਜਿਊਂਦਾ

06/24/2017 3:08:06 AM

ਨਵੀਂ ਦਿੱਲੀ— ਤੁਸੀਂ ਕਈ ਵਾਰ ਕਈਆਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਪਾਪੀ ਪੇਟ ਲਈ ਕਰਨਾ ਪੈਂਦਾ ਹੈ। ਆਪਣਾ ਪੇਟ ਭਰਨ ਲਈ ਇਨਸਾਨ ਨੂੰ ਕੋਈ ਨਾ ਕੋਈ ਕੰਮ ਕਰਨਾ ਹੀ ਪੈਂਦਾ ਹੈ ਜੇਕਰ ਅਸੀਂ ਖਾਣਾ ਨਹੀਂ ਖਾਵਾਂਗੇ ਤਾਂ ਬੀਮਾਰ ਵੀ ਪੈ ਸਕਦੇ ਹਾਂ ਪਰ ਇਕ ਅਮਰੀਕੀ ਜੋੜੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਪਿਛਲੇ 9 ਸਾਲਾਂ ਤੋਂ ਕੁਝ ਨਹੀਂ ਖਾਧਾ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਦੇ-ਕਦਾਈਂ ਸਵਾਦ ਲਈ ਕੁਝ ਖਾ-ਪੀ ਲੈਣ ਦੇ ਮੌਕਿਆਂ ਨੂੰ ਛੱਡ ਕੇ ਉਹ ਬਿਨਾਂ ਖੁਰਾਕ ਤੋਂ ਹੀ ਰਹਿ ਰਹੇ ਹਨ। ਇਸ ਜੋੜੇ ਦਾ ਕਹਿਣਾ ਹੈ ਕਿ ਉਨ੍ਹਾਂ ਕੁਝ ਖਾਣ ਦੀ ਲੋੜ ਵੀ ਮਹਿਸੂਸ ਨਹੀਂ ਕੀਤੀ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਆਪਣੇ ਪੋਸ਼ਣ ਲਈ ਯੂਨੀਵਰਸ ਦੀ ਐਨਰਜੀ ਦਾ ਇਸਤੇਮਾਲ ਕਰਦੇ ਹਨ। 34 ਸਾਲਾ ਕੈਮਿਲਾ ਕੈਸਟੇਲੋ ਅਤੇ ਉਸਦੇ ਪਤੀ 36 ਸਾਲਾ ਅਕਾਹੀ ਰਿਕਾਰਡੋ ਕੈਲੀਫੋਰਨੀਆ ਵਿਖੇ ਰਹਿੰਦੇ ਹਨ।