ਰਾਹਤ ਭਰੀ ਖ਼ਬਰ : ਕੋਰੋਨਾ ਦੇ ਸਰਗਰਮ ਮਾਮਲਿਆਂ ''ਚ ਲਗਾਤਾਰ ਕਮੀ, ਪੀੜਤਾਂ ਦੀ ਗਿਣਤੀ 57 ਲੱਖ ਦੇ ਪਾਰ

09/24/2020 10:42:06 AM

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲੇ ਬੀਤੇ 6 ਦਿਨਾਂ ਤੋਂ ਲਗਾਤਾਰ ਘੱਟ ਹੋ ਰਹੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ ਇਨ੍ਹਾਂ ਮਾਮਲਿਆਂ 'ਚ 1,995 ਦੀ ਕਮੀ ਦਰਜ ਕੀਤੀ ਗਈ, ਜਿਸ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 9,66,382 ਰਹਿ ਗਈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਇਨਫੈਕਸ਼ਨ ਦੇ 86,508 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੀੜਤਾਂ ਦੀ ਕੁੱਲ ਗਿਣਤੀ 57,32,519 'ਤੇ ਪਹੁੰਚ ਗਈ ਹੈ। ਇਸੇ ਮਿਆਦ 'ਚ 87,374 ਮਰੀਜ਼ ਸਿਹਤਯਾਬ ਹੋਏ ਹਨ, ਜਿਸ ਨਾਲ ਹੀ ਹੁਣ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 46,74,988 ਹੋ ਗਈ ਹੈ। ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਤੁਲਨਾ 'ਚ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੱਧ ਹੋਣ ਨਾਲ ਪਿਛਲੇ 24 ਘੰਟਿਆਂ 'ਚ ਸਰਗਰਮ ਮਾਮਲਿਆਂ ਦੀ ਗਿਣਤੀ 1,995 ਦੀ ਕਮੀ ਆਈ ਹੈ। ਸਰਗਰਮ ਮਾਮਲੇ ਸ਼ਨੀਵਾਰ ਨੂੰ 3790, ਐਤਵਾਰ ਨੂੰ 3140, ਸੋਮਵਾਰ ਨੂੰ 7525, ਮੰਗਲਵਾਰ ਨੂੰ 27,438 ਅਤੇ ਬੁੱਧਵਾਰ ਨੂੰ 7,484 ਘੱਟ ਹੋਏ ਸਨ। ਛੱਤੀਸਗੜ੍ਹ 'ਚ ਸਭ ਤੋਂ ਵੱਧ 2,348 ਅਤੇ ਤ੍ਰਿਪੁਰਾ 'ਚ ਸਭ ਤੋਂ ਘੱਟ 48 ਸਰਗਰਮ ਮਾਮਲੇ ਘਟੇ ਹਨ। ਇਸੇ ਮਿਆਦ 'ਚ 1,129 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਇਨਫੈਕਸ਼ਨ ਤੋਂ ਜਾਨ ਗਵਾਉਣ ਦੀ ਗਿਣਤੀ 91,149 'ਤੇ ਪਹੁੰਚ ਗਈ ਹੈ।

ਦੇਸ਼ 'ਚ ਸਰਗਰਮ ਮਾਮਲੇ 16.86 ਫੀਸਦੀ ਅਤੇ ਮੌਤ ਦਰ 1.59 ਫੀਸਦੀ ਰਹਿ ਗਏ ਹਨ, ਜਦੋਂ ਕਿ ਸਿਹਤਯਾਬ ਹੋਣ ਵਾਲਿਆਂ ਦੀ ਦਰ 81.55 ਫੀਸਦੀ ਹੋ ਗਈ ਹੈ। ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਤੋਂ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲੇ 1,074 ਵੱਧ ਕੇ 2,73,883 ਹੋ ਗਏ ਹਨ, ਜਦੋਂ ਕਿ 479 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 33,886 ਹੋ ਗਈ ਹੈ। ਇਸ ਦੌਰਾਨ 19,476 ਲੋਕ ਠੀਕ ਹੋਏ ਹਨ, ਜਿਸ ਨਾਲ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 9,56,030 ਹੋ ਗਈ।

DIsha

This news is Content Editor DIsha