ਕੋਰੋਨਾ ਦਾ ਕਹਿਰ ਜਾਰੀ, ਦੇਸ਼ 'ਚ 24 ਘੰਟਿਆਂ 'ਚ 1000 ਤੋਂ ਵੱਧ ਮੌਤਾਂ

08/10/2020 11:30:52 AM

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਮਹਾਮਾਰੀ ਦੇ ਵਧਦੇ ਪ੍ਰਕੋਪ ਵਧਦਾ ਜਾ ਰਿਹਾ ਹੈ। ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਨਾਲ ਮੌਤ ਦੇ ਅੰਕੜੇ ਸਭ ਤੋਂ ਵੱਡਾ ਉਛਾਲ ਆਇਆ ਹੈ। ਦੇਸ਼ 'ਚ ਪਹਿਲੀ ਵਾਰ ਇਕ ਦਿਨ 'ਚ ਇਸ ਮਹਾਮਾਰੀ ਨਾਲ 1000 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 54,859 ਲੋਕ ਰੋਗ ਮੁਕਤ ਹੋਏ ਹਨ, ਜਿਸ ਨਾਲ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ 15,35,743 ਹੋ ਗਈ ਹੈ। ਇਸੇ ਮਿਆਦ 'ਚ 1007 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 44,386 ਹੋ ਗਈ ਹੈ। ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ ਹੁਣ 6,34,945 ਹੋ ਗਈ ਹੈ। ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ 1490 ਘੱਟ ਕੇ 1,45,865 ਹੋ ਗਏ ਅਤੇ 390 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ 17,575 ਹੋ ਗਿਆ। ਇਸ ਦੌਰਾਨ 13,348 ਲੋਕ ਰੋਗ ਮੁਕਤ ਹੋਏ, ਜਿਸ ਨਾਲ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ ਵੱਧ ਕੇ 3,51,710 ਹੋ ਗਈ। ਦੇਸ਼ 'ਚ ਸਭ ਤੋਂ ਵੱਧ ਸਰਗਰਮ ਮਾਮਲੇ ਇਸੇ ਸੂਬੇ 'ਚ ਹਨ। ਆਂਧਰਾ ਪ੍ਰਦੇਸ਼ 'ਚ ਮਰੀਜ਼ਾਂ ਦੀ ਗਿਣਤੀ 1626 ਵਧਣ ਨਾਲ ਸਰਗਰਮ ਮਾਮਲੇ 87,112 ਹੋ ਗਏ ਹਨ। ਸੂਬੇ 'ਚ ਹੁਣ ਤੱਕ 2036 ਲੋਕਾਂ ਦੀ ਮੌਤ ਹੋਈ ਹੈ, ਉੱਥੇ ਹੀ 9097 ਲੋਕਾਂ ਦੇ ਸਿਹਤਮੰਦ ਹੋਣ ਨਾਲ ਕੁੱਲ 1,38,712 ਲੋਕ ਰੋਗ ਮੁਕਤ ਹੋਏ ਹਨ।

ਦੱਖਣੀ ਰਾਜ ਕਰਨਾਟਕ 'ਚ ਪਿਛਲੇ 24 ਘੰਟਿਆਂ ਦੌਰਾਨ ਮਰੀਜ਼ਾਂ ਦੀ ਗਿਣਤੀ 1208 ਵਧੀ ਹੈ ਅਤੇ ਇੱਥੇ ਹੁਣ 80,981 ਸਰਗਰਮ ਮਾਮਲੇ ਹਨ। ਮਰਨ ਵਾਲਿਆਂ ਦਾ ਅੰਕੜਾ 107 ਵੱਧ ਕੇ 3198 'ਤੇ ਪਹੁੰਚ ਗਿਆ ਹੈ। ਤਾਮਿਲਨਾਡੂ 'ਚ ਸਰਗਰਮ ਮਾਮਲਿਆਂ ਦੀ ਗਿਣਤੀ 145 ਘੱਟ ਹੋ ਕੇ 53,336 ਹੋ ਗਏ ਹਨ ਅਤੇ 4927 ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ ਸੂਬੇ 'ਚ ਹੁਣ ਤੱਕ 2,38,638 ਲੋਕ ਰੋਗ ਮੁਕਤ ਹੋਏ ਹਨ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਸਰਗਰਮ ਮਾਮਲੇ ਵੱਧ ਕੇ 62 ਵੱਧ ਕੇ 10,729 ਹੋ ਗਏ ਹਨ। ਉੱਥੇ ਹੀ ਇਨਫੈਕਸ਼ਨ ਕਾਰਨ ਮਰਨ ਵਾਲਿਆਂ ਦੀ ਗਿਣਤੀ 4111 ਹੋ ਗਈ ਅਤੇ ਹੁਣ ਤੱਕ 1,30,587 ਮਰੀਜ਼ ਰੋਗ ਮੁਕਤ ਹੋਏ ਹਨ। ਕੋਰੋਨਾ ਮਹਾਮਾਰੀ ਨਾਲ ਹੁਣ ਤੱਕ ਮੱਧ ਪ੍ਰਦੇਸ਼ 996, ਰਾਜਸਥਾਨ 'ਚ 789, ਪੰਜਾਬ 'ਚ 586, ਹਰਿਆਣਾ 'ਚ 483, ਜੰਮੂ-ਕਸ਼ਮੀਰ 'ਚ 472, ਓਡੀਸ਼ਾ 'ਚ 272, ਝਾਰਖੰਡ 'ਚ 177, ਆਸਾਮ 'ਚ 145, ਉਤਰਾਖੰਡ ' 125, ਕੇਰਲ 'ਚ 108, ਹਿਮਾਚਲ 'ਚ 15, ਅਰੁਣਾਚਲ ਪ੍ਰਦੇਸ਼ 'ਚ 3, ਦਾਦਰ-ਨਾਗਰ ਹਵੇਲੀ ਅਤੇ ਦਮਨ-ਦੀਵ 'ਚ 2 ਅਤੇ ਸਿੱਕਮ 'ਚ ਇਕ ਵਿਅਕਤੀ ਦੀ ਮੌਤ ਹੋਈ ਹੈ।

DIsha

This news is Content Editor DIsha