ਦੇਸ਼ ਦੀ ਪਹਿਲੀ ਨੇਤਰਹੀਣ ਮਹਿਲਾ IAS ਪ੍ਰਾਂਜਲ ਬਣੀ ਸਬ ਕਲੈਕਟਰ

10/14/2019 3:02:25 PM

ਤਿਰੁਅਨੰਤਪੁਰਮ— ਦੇਸ਼ ਦੀ ਪਹਿਲੀ ਨੇਤਰਹੀਣ ਮਹਿਲਾ ਆਈ.ਏ.ਐੱਸ. ਅਫ਼ਸਰ ਪ੍ਰਾਂਜਲ ਪਾਟਿਲ ਨੇ ਸੋਮਵਾਰ ਨੂੰ ਤਿਰੁਅਨੰਤਪੁਰਮ 'ਚ ਸਬ ਕਲੈਕਟਰ ਦੇ ਤੌਰ 'ਤੇ ਅਹੁਦਾ ਸੰਭਾਲ ਲਿਆ। ਮਹਾਰਾਸ਼ਟਰ ਦੇ ਉਲਹਾਸਨਗਰ ਦੀ ਵਾਸੀ ਪ੍ਰਾਂਜਲ ਕੇਰਲ ਕੈਡਰ 'ਚ ਨਿਯੁਕਤ ਹੋਣ ਵਾਲੀ ਪਹਿਲੀ ਨੇਤਰਹੀਣ ਆਈ.ਏ.ਐੱਸ. ਅਫ਼ਸਰ ਹੈ। ਪਾਟਿਲ ਦੀ ਅੱਖਾਂ ਦੀ ਰੋਸ਼ਨੀ ਜਨਮ ਤੋਂ ਹੀ ਕਮਜ਼ੋਰ ਸੀ ਪਰ 6 ਸਾਲ ਦੀ ਉਮਰ 'ਚ ਉਸ ਦੀਆਂ ਅੱਖਾਂ ਦੀ ਰੋਸ਼ਨੀ ਪੂਰੀ ਤਰ੍ਹਾਂ ਨਾਲ ਖਤਮ ਹੋ ਗਈ। ਫਿਰ ਵੀ ਉਸ ਨੇ ਆਪਣੀ ਹਿੰਮਤ ਨਹੀਂ ਹਾਰੀ ਅਤੇ ਜੀਵਨ 'ਚ ਕੁਝ ਕਰਨ ਦੀ ਲਗਨ ਲੈ ਕੇ ਉਹ ਅੱਗੇ ਵਧਦੀ ਰਹੀ। ਉਸ ਨੇ ਆਪਣੀ ਪਹਿਲੀ ਹੀ ਕੋਸ਼ਿਸ਼ 'ਚ ਯੂ.ਪੀ.ਐੱਸ.ਸੀ. ਦੀ ਸਿਵਿਸ ਸੇਵਾ ਪ੍ਰੀਖਿਆ 'ਚ 773ਵਾਂ ਰੈਂਕ ਹਾਸਲ ਕੀਤਾ ਹੈ।

12ਵੀਂ 'ਚ ਹਾਸਲ ਕੀਤੇ ਸਨ 85 ਫੀਸਦੀ ਅੰਕ
ਪ੍ਰਾਂਜਲ ਨੇ ਮੁੰਬਈ ਦੇ ਦਾਦਰ ਸਥਿਤ ਸ਼੍ਰੀਮਤੀ ਕਮਲਾ ਮੇਹਤਾ ਸਕੂਲ ਤੋਂ ਪੜ੍ਹਾਈ ਕੀਤੀ ਹੈ। ਇਹ ਸਕੂਲ ਪ੍ਰਾਂਜਲ ਵਰਗੇ ਖਾਸ ਬੱਚਿਆਂ ਲਈ ਸੀ। ਇੱਥੇ ਪੜ੍ਹਾਈ ਬਰੇਲ ਲਿਪੀ 'ਚ ਹੁੰਦੀ ਸੀ। ਪ੍ਰਾਂਜਲ ਨੇ ਇੱਥੋਂ 10ਵੀਂ ਤੱਕ ਦੀ ਪੜ੍ਹਾਈ ਕੀਤੀ। ਫਿਰ ਚੰਦਾਬਾਈ ਕਾਲਜ ਤੋਂ ਆਰਟਸ 'ਚ 12ਵੀਂ ਕੀਤੀ, ਜਿਸ 'ਚ ਪ੍ਰਾਂਜਲ ਦੇ 85 ਫੀਸਦੀ ਅੰਕ ਆਏ। ਬੀ.ਏ. ਦੀ ਪੜ੍ਹਾਈ ਲਈ ਉਸ ਨੇ ਮੁੰਬਈ ਦੇ ਸੇਂਟ ਜੇਵੀਅਰ ਕਾਲਜ ਦਾ ਰੁਖ ਕੀਤਾ।

ਮਨ 'ਚ ਆਈ.ਏ.ਐੱਸ. ਬਣਨ ਦੀ ਠਾਨੀ
ਗਰੈਜੂਏਸ਼ਨ ਦੌਰਾਨ ਪ੍ਰਾਂਜਲ ਅਤੇ ਉਨ੍ਹਾਂ ਦੇ ਇਕ ਦੋਸਤ ਨੇ ਪਹਿਲੀ ਵਾਰ 'ਚ ਯੂ.ਪੀ.ਐੱਸ.ਸੀ. ਬਾਰੇ ਇਕ ਲੇਖ ਪੜ੍ਹਿਆ। ਪ੍ਰਾਂਜਲ ਨੇ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਨਾਲ ਸੰਬੰਧਤ ਜਾਣਕਾਰੀਆਂ ਜੁਟਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਸਮੇਂ ਪ੍ਰਾਂਜਲ ਨੇ ਕਿਸੇ ਤੋਂ ਜ਼ਾਹਰ ਤਾਂ ਨਹੀਂ ਕੀਤਾ ਪਰ ਮਨ ਹੀ ਮਨ ਆਈ.ਏ.ਐੱਸ. ਬਣਨ ਦੀ ਠਾਨ ਲਈ। ਬੀ.ਏ. ਕਰਨ ਤੋਂ ਬਾਅਦ ਉਹ ਦਿੱਲੀ ਪਹੁੰਚੀ ਅਤੇ ਜੇ.ਐੱਨ.ਯੂ. ਤੋਂ ਐੱਮ.ਏ. ਕੀਤਾ। ਇਸ ਦੌਰਾਨ ਪ੍ਰਾਂਜਲ ਨੇ ਅੱਖਾਂ ਤੋਂ ਅਸਮਰੱਥ ਲੋਕਾਂ ਲਈ ਬਣੇ ਇਕ ਖਾਸ ਸਾਫਟਵੇਅਰ ਨੌਕਰੀ ਐਕਸੇਸ ਵਿਦ ਸਪੀਚ ਦੀ ਮਦਦ ਲਈ।

DIsha

This news is Content Editor DIsha