ਦੇਸ਼ 'ਚ ਬਰਡ ਫਲੂ ਦਾ ਖ਼ੌਫ਼, ਹੁਣ ਦਿੱਲੀ 'ਚ ਵੀ ਦਿੱਤੀ ਦਸਤਕ, 9 ਸੂਬੇ ਇਸ ਦੀ ਲਪੇਟ 'ਚ

01/11/2021 10:05:01 AM

ਨਵੀਂ ਦਿੱਲੀ- ਦੇਸ਼ 'ਚ ਬਰਡ ਫਲੂ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਹੁਣ ਮਹਾਰਾਸ਼ਟਰ ਅਤੇ ਦਿੱਲੀ 'ਚ ਵੀ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਮਹਾਰਾਸ਼ਟਰ 'ਚ 2 ਦਿਨਾਂ 'ਚ 800 ਮੁਰਗੀਆਂ ਦੀ ਮੌਤ ਹੋ ਗਈ। ਜਿਸ ਦੇ ਬਾਅਦ ਤੋਂ ਸੂਬਾ ਸਰਕਾਰ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਹੀ ਹੈ। ਦਿੱਲੀ ਦੇ ਐਨਿਮਲ ਹਸਬੈਂਡਰੀ ਵਿਭਾਗ ਅਨੁਸਾਰ, ਜਲੰਧਰ ਭੇਜੇ ਗਏ 8 ਸੈਂਪਲ ਪਾਜ਼ੇਟਿਵ ਪਾਏ ਗਏ ਹਨ। ਮਹਾਰਾਸ਼ਟਰ ਅਤੇ ਦਿੱਲੀ ਸਮੇਤ ਹੁਣ ਤੱਕ 9 ਸੂਬਿਆਂ 'ਚ ਬਰਡ ਫਲੂ ਦੀ ਪੁਸ਼ਟੀ ਹੋ ਚੁਕੀ ਹੈ। ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ, ਗੁਜਰਾਤ ਅਤੇ ਉੱਤਰ ਪ੍ਰਦੇਸ਼ 'ਚ ਬਰਡ ਫਲੂ ਫੈਲਣ ਦੀ ਪੁਸ਼ਟੀ ਹੋ ਚੁਕੀ ਹੈ। ਫਲੂ ਦੇ ਫੈਲਦੇ ਖ਼ਤਰੇ 'ਤੇ ਸੰਸਦੀ ਕਮੇਟੀ ਨੇ ਅੱਜ ਯਾਨੀ ਸੋਮਵਾਰ ਨੂੰ ਬੈਠਕ ਬੁਲਾਈ ਹੈ।ਦਿੱਲੀ ਅਤੇ ਮਹਾਰਾਸ਼ਟਰ 'ਚ ਵੀ ਬਰਡ ਫਲੂ ਦੀ ਪੁਸ਼ਟੀ ਹੋ ਗਈ ਹੈ। ਇਸ ਤੋਂ ਪਹਿਲਾਂ 7 ਸੂਬਿਆਂ ਉੱਤਰ ਪ੍ਰਦੇਸ਼, ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਗੁਜਰਾਤ ਨੇ ਪਹਿਲਾਂ ਹੀ ਏਵੀਅਨ ਇੰਫਲੂਐਂਜਾ ਦੀ ਪੁਸ਼ਟੀ ਹੋ ਚੁਕੀ ਹੈ। ਖੇਤੀ ਸੰਬੰਧੀ ਸੰਸਦੀ ਸਥਾਈ ਕਮੇਟੀ ਨੇ ਦੇਸ਼ 'ਚ ਪਸ਼ੂ ਟੀਕੇ ਦੀ ਉਪਲੱਬਧਤਾ ਦੀ ਜਾਂਚ ਕਰਨ ਲਈ ਪਸ਼ੂ ਪਾਲਣ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨੂੰ ਤਲੱਬ ਕੀਤਾ ਹੈ। ਇਸ 'ਤੇ ਦੁਪਹਿਰ 3 ਵਜੇ ਬੈਠਕ ਹੋਵੇਗੀ।

ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਪੈਰ ਪਸਾਰਨ ਲੱਗਾ 'ਬਰਡ ਫਲੂ', ਪੋਲਟਰੀ ਫਾਰਮ 'ਚ 800 ਮੁਰਗੀਆਂ ਦੀ ਮੌਤ

ਇਸ ਵਿਚ ਕੇਂਦਰ ਨੇ ਵੱਖ-ਵੱਖ ਚਿੜੀਆਘਰ ਪ੍ਰਬੰਧਨਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕੇਂਦਰੀ ਚਿੜੀਆਘਰ ਅਥਾਰਟੀ (ਸੀ.ਜ਼ੈੱਡ.ਏ.) ਨੂੰ ਰੋਜ਼ਾਨਾ ਰਿਪੋਰਟ ਭੇਜਣ ਅਤੇ ਅਜਿਹਾ ਉਦੋਂ ਤੱਕ ਜਾਰੀ ਰੱਖਣ ਜਦੋਂ ਤੱਕ ਕਿ ਉਨ੍ਹਾਂ ਦੇ ਇਲਾਕੇ ਨੂੰ ਰੋਗ ਮੁਕਤ ਐਲਾਨ ਨਹੀਂ ਕਰ ਦਿੱਤਾ ਜਾਂਦਾ। ਵਾਤਾਵਰਣ ਮੰਤਰਾਲੇ ਦੇ ਅਧੀਨ ਆਉਣ ਵਾਲੇ ਕੇਂਦਰੀ ਚਿੜੀਆਘਰ ਅਥਾਰਟੀ ਨੇ ਮੰਗ ਪੱਤਰ ਜਾਰੀ ਕਰ ਕੇ ਕਿਹਾ ਕਿ ਏਵੀਅਨ ਇੰਫਲੂਐਂਜਾ ਪਸ਼ੂਆਂ 'ਚ ਇਨਫੈਕਸ਼ਨ ਦੀ ਰੋਕਥਾਮ ਅਤੇ ਕੰਟਰੋਲ ਕਾਨੂੰਨ, 2009' ਦੇ ਅਧੀਨ ਅਨੁਸੂਚਿਤ ਬੀਮਾਰੀ ਹੈ ਅਤੇ ਇਸ ਨੂੰ ਫੈਲਣ ਤੋਂ ਰੋਕਣ ਲਈ ਇਸ ਤਰ੍ਹਾਂ ਦੀ ਬੀਮਾਰੀ ਦੀ ਜਾਣਕਾਰੀ ਦੇਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ : ਸਿਆਚਿਨ-ਲੱਦਾਖ 'ਚ ਤਾਇਨਾਤ ਜਵਾਨਾਂ ਨੂੰ ਠੰਡ ਤੋਂ ਬਚਾਏਗੀ DRDO ਵਲੋਂ ਬਣਾਈ ਇਹ ਖ਼ਾਸ ਡਿਵਾਈਸ

ਨੋਟ : ਬਰਡ ਫਲੂ ਦੇ ਪ੍ਰਸਾਰ ਨੂੰ ਰੋਕਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਬਾਰੇ ਕੀ ਹੈ ਤੁਹਾਡੀ ਰਾਏ

DIsha

This news is Content Editor DIsha