ਝੌਂਪੜੀ ''ਚ ਸੌਂ ਰਹੇ ਲੋਕਾਂ ''ਤੇ ਪਲਟਿਆ ਬੇਕਾਬੂ ਟਰੱਕ, 4 ਦੀ ਮੌਤ

07/12/2019 11:08:23 AM

ਕੰਨੌਜ— ਉੱਤਰ ਪ੍ਰਦੇਸ਼ 'ਚ ਕੰਨੌਜ ਜ਼ਿਲੇ ਦੇ ਗੁਰੂਸਹਾਏਗੰਜ ਖੇਤਰ 'ਚ ਟਾਇਰ ਫਟਣ ਨਾਲ ਲੱਸਣ ਨਾਲ ਭਰਿਆ ਟਰੱਕ ਸੜਕ ਕਿਨਾਰੇ ਸੋਨੇਲਾਲ ਦੀ ਝੌਂਪੜੀ 'ਤੇ ਪਲਟ ਗਿਆ, ਜਿਸ ਨਾਲ ਉੱਥੇ ਸੌਂ ਰਹੇ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਪੁਲਸ ਬੁਲਾਰੇ ਨੇ ਸ਼ੁੱਕਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਰਾਤ ਕਰੀਬ ਪੌਨੇ 2 ਵਜੇ ਮੈਨਪੁਰੀ ਵਲੋਂ ਲੱਸਣ ਨਾਲ ਭਰਿਆ ਟਰੱਕ ਕਾਨਪੁਰ ਵੱਲ ਜਾ ਰਿਹਾ ਸੀ। ਜੀ.ਟੀ. ਰੋਡ 'ਤੇ ਸਰਾਏ ਪ੍ਰਯਾਗ 'ਚ ਟਰੱਕ ਦਾ ਟਾਇਰ ਫਟ ਗਿਆ, ਜਿਸ ਨਾਲ ਬੇਕਾਬੂ ਹੋ ਕੇ ਸੜਕ ਕਿਨਾਰੇ ਸੋਨੇਲਾਲ ਦੀ ਝੌਂਪੜੀ 'ਤੇ ਪਲਟ ਗਿਆ।

ਹਾਦਸੇ 'ਚ 40 ਸਾਲਾ ਸੋਨੇਲਾਲ ਤੋਂ ਇਲਾਵਾ ਉਸ ਦੀ ਪਤਨੀ 38 ਸਾਲਾ ਗੁੜੀਆ, 10 ਸਾਲ ਦੇ ਉਸ ਦੇ ਭਤੀਜੇ ਸਾਹਿਲ ਅਤੇ 8 ਸਾਲਾ ਠਗੁਆ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤਰਵਾ ਮੈਡੀਕਲ ਕਾਲਜ 'ਚ ਭਰਤੀ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜੀ ਅਤੇ ਕ੍ਰੇਨ ਦੀ ਮਦਦ ਨਾਲ ਪਲਟੇ ਟਰੱਕ ਨੂੰ ਚੁੱਕਿਆ ਅਤੇ 2 ਉਸ ਦੇ ਹੇਠਾਂ ਦਬੀਆਂ 2 ਲਾਸ਼ਾਂ ਨੂੰ ਕੱਢਿਆ ਜਾ ਸਕਿਆ। ਹਾਦਸੇ ਕਾਰਨ ਕਾਫ਼ੀ ਦੇਰ ਤੱਕ ਆਵਾਜਾਈ ਪ੍ਰਭਾਵਿਤ ਰਿਹਾ। ਉਨ੍ਹਾਂ ਨੇ ਦੱਸਿਆ ਕਿ ਗਰੀਬ ਸੋਨੇਲਾਲ ਨੇ ਟੀਨ ਆਦਿ ਨਾਲ ਝੌਂਪੜੀ ਬਣਾ ਰੱਖੀ ਸੀ ਅਤੇ ਉੱਥੇ ਪਰਿਵਾਰ ਨਾਲ ਰਹਿੰਦਾ ਸੀ।

DIsha

This news is Content Editor DIsha