ਕੋਰੋਨਾ ਖਿਲਾਫ ਜੰਗ ਲਈ ਇਨ੍ਹਾਂ ਰਾਜਨੇਤਾਵਾਂ ਨੇ ਖੋਲਿ੍ਹਆ ਖਜ਼ਾਨਾ

03/27/2020 12:35:45 PM

ਨਵੀਂ ਦਿੱਲੀ-ਮਹਾਮਾਰੀ ਐਲਾਨ ਕੀਤੇ ਕੋਰੋਨਾ ਵਾਇਰਸ ਨਾਲ ਲੜਨ ਲਈ ਕਈ ਰਾਜਨੇਤਾ ਵੀ ਅੱਗੇ ਆ ਰਹੇ ਹਨ। ਦੱਸ ਦੇਈਏ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ, ਰਵੀ ਸ਼ੰਕਰ ਪ੍ਰਸਾਦ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 'ਰਾਹਤ ਫੰਡ' ਦਾ ਐਲ਼ਾਨ ਕੀਤਾ ਹੈ। 

ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਆਪਣੀ ਇਕ ਮਹੀਨੇ ਦੀ ਤਨਖਾਹ 'ਪ੍ਰਧਾਨ ਮੰਤਰੀ ਰਾਹਤ ਫੰਡ' 'ਚ ਦਾਨ ਦਿੱਤੀ ਹੈ। ਕੇਂਦਰੀ ਮੰਤਰੀ ਨੇ ਲੋਕਾਂ ਨੂੰ ਇਸ ਮੁਸੀਬਤ 'ਚ ਅੱਗੇ ਆਉਣ ਅਤੇ ਯੋਗਦਾਨ ਦੇਣ ਲਈ ਬੇਨਤੀ ਕੀਤੀ। 

ਰਵੀਸ਼ੰਕਰ ਪ੍ਰਸਾਦ ਨੇ ਇਕ ਕਰੋੜ-
ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇਕ ਕਰੋੜ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਟਵੀਟ 'ਚ ਲਿਖਿਆ ਹੈ, "ਕੋਰੋਨਾ ਵਾਇਰਸ ਵਰਗੀ ਮਹਾਮਾਰੀ ਖਿਲਾਫ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਜਨਤਾ ਨੂੰ ਸਹੂਲਤਾ ਦੇਣ ਲਈ ਆਪਣੇ 'ਸਾਂਸਦ ਵਿਕਾਸ ਫੰਡ' ਤੋਂ ਮੈਂ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਰਾਸ਼ੀ ਦੀ ਵਰਤੋਂ ਵੱਖ ਵੱਖ ਜਰੂਰਤਾਂ ਅਨੁਸਾਰ ਪਟਨਾ ਜ਼ਿਲਾ ਪ੍ਰਸ਼ਾਸਨ ਦੁਆਰਾ ਕੀਤਾ ਜਾਵੇਗਾ ਅਤੇ ਮੈਂ ਖੁਦ ਇਸ ਦੀ  ਨਿਗਰਾਨੀ ਕਰਾਂਗਾ।"

ਰਾਹੁਲ ਗਾਂਧੀ ਨੇ ਦਿੱਤੇ 2.66 ਕਰੋੜ ਰੁਪਏ
ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਪਣੇ ਸੰਸਦੀ ਖੇਤਰ 'ਚ ਸਾਂਸਦ ਫੰਡ ਤੋਂ 2.66 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਵਾਇਨਾਡ 'ਚ ਜ਼ਰੂਰੀ ਮੈਡੀਕਲ ਸਮਾਨ ਦੀ ਖ੍ਰੀਦ ਲਈ ਜ਼ਿਲਾ ਕੁਲੈਕਟਰ ਨੂੰ ਸਾਂਸਦ ਫੰਡ ਤੋਂ 2.66 ਕਰੋੜ ਰੁਪਏ ਜਾਰੀ ਕਰਨ ਦੀ ਅਪੀਲ ਕੀਤੀ ਹੈ।

Iqbalkaur

This news is Content Editor Iqbalkaur