ਕੋਰੋਨਾ ਦੇ ਵੱਧਦੇ ਮਾਮਲਿਆਂ ਦਰਮਿਆਨ ਓਡੀਸ਼ਾ ''ਚ ਇਕ ਜੂਨ ਤੱਕ ਵਧਾਇਆ ਗਿਆ ਲਾਕਡਾਊਨ

05/18/2021 5:09:36 PM

ਓਡੀਸ਼ਾ- ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਓਡੀਸ਼ਾ ਸਰਕਾਰ ਨੇ ਲਾਕਡਾਊਨ ਇਕ ਜੂਨ ਦੀ ਸਵੇਰ 5 ਵਜੇ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ। ਰਾਜ ਦੇ ਮੁੱਖ ਸਕੱਤਰ ਨੇ ਲਾਕਡਾਊਨ ਵਧਾਏ ਜਾਣ ਬਾਰੇ ਜਾਣਕਾਰੀ ਦਿੱਤੀ। ਜ਼ਰੂਰੀ ਚੀਜ਼ਾਂ ਦੀ ਖਰੀਦ ਦੀ ਮਿਆਦ ਵੀ ਚਾਰ ਘੰਟੇ ਘੱਟ ਕਰਦੇ ਹੋਏ ਸਵੇਰੇ 7 ਵਜੇ ਤੋਂ 11 ਵਜੇ ਤੱਕ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਓਡੀਸ਼ਾ ਸੂਬੇ 'ਚ ਹੁਣ ਤੱਕ ਕੋਰੋਨਾ ਦੇ 622981 ਮਾਮਲੇ ਦਰਜ ਕੀਤੇ ਜਾ ਚੁਕੇ ਹਨ, ਇਨ੍ਹਾਂ 'ਚੋਂ 526353 ਮਰੀਜ਼ ਰਿਕਵਰ ਹੋ ਚੁਕੇ ਹਨ। ਸੂਬੇ 'ਚ ਸਰਗਰਮ ਮਰੀਜ਼ਾਂ ਦੀ ਗਿਣਤੀ ਇਸ ਸਮੇਂ 94,293 ਹੈ, ਜਦੋਂ ਕਿ ਕੋਰੋਨਾ ਸੰਕਰਮਣ ਕਾਰਨ ਸੂਬੇ 'ਚ ਹੁਣ ਤੱਕ 2335 ਲੋਕਾਂ ਨੂੰ ਜਾਨ ਗੁਆਉਣੀ ਪਈ ਹੈ।

ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਦੇਸ਼ 'ਚ ਹੋਰ ਹਿੱਸਿਆਂ 'ਚ ਵੀ ਨਵੇਂ ਮਾਮਲਿਆਂ ਦੀ ਗਿਣਤੀ 'ਚ ਕਮੀ ਦਰਜ ਹੋਈ ਹੈ। ਮੰਗਲਵਾਰ ਨੂੰ ਪਿਛਲੇ 24 ਘੰਟਿਆਂ 'ਚ ਹੁਣ ਤੱਕ ਸਭ ਤੋਂ ਵੱਧ 4329 ਲੋਕਾਂ ਦੀ ਜਾਨ ਕੋਰੋਨਾ ਕਾਰਨ ਗਈ ਹੈ। ਉੱਥੇ ਹੀ ਇਸ ਦੌਰਾਨ 2,63,533 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ 'ਚ ਹੁਣ ਵੀ ਕੋਰੋਨਾ ਦੇ 33,53,765 ਸਰਗਰਮ ਮਾਮਲੇ ਹਨ। ਭਾਰਤ 'ਚ ਹੁਣ ਤੱਕ ਕੋਰੋਨਾ ਨਾਲ 2,52,28,996 ਪੀੜਤ ਹੋ ਚੁਕੇ ਹਨ।

DIsha

This news is Content Editor DIsha